ਪੱਤਰ ਪ੍ਰੇਰਕ
ਰਤੀਆ, 30 ਦਸੰਬਰ
ਸ਼ਹਿਰ ਦੇ ਵਾਰਡ ਨੰ: 13 ਦੀ ਗਲੀ ਨੰਬਰ 9 ਵਿਚ ਪਾਈਪਲਾਈਨ ਦੀ ਲੀਕੇਜ ਨੂੰ ਠੀਕ ਕਰਨ ਲਈ ਪੁੱਟਿਆ ਟੋਆ ਬੰਦ ਨਾ ਕਰਨ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਟੋਏ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਸੁਰਿੰਦਰ, ਵਰਿੰਦਰ, ਸਾਹਿਬ, ਜਤਿੰਦਰ, ਤਰਲੋਕ ਆਦਿ ਨੇ ਦੱਸਿਆ ਕਿ ਉਕਤ ਗਲੀ ਵਿਚ ਪਾਈਪ ਦੀ ਲੀਕੇਜ ਨੂੰ ਠੀਕ ਕਰਨ ਲਈ ਟੋਆ ਪੁੱਟਿਆ ਗਿਆ ਸੀ ਪਰ ਉਸ ਤੋਂ ਬਾਅਦ ਟੋਏ ਨੂੰ ਬੰਦ ਕਰਨ ਦੀ ਬਜਾਏ ਉਸ ਨੂੰ ਉਸੇ ਤਰ੍ਹਾਂ ਹੀ ਛੱਡ ਦਿੱਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਟੋਏ ਕਾਰਨ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ।