ਮਹਾਂਵੀਰ ਮਿੱਤਲ
ਜੀਂਦ, 6 ਮਾਰਚ
ਪੰਜਾਬ ਨੈਸ਼ਨਲ ਬੈਂਕ ਜੀਂਦ ਦੇ ਸਰਕਲ ਹੈੱਡ ਦੀਪਕ ਤਨੇਜਾ ਨੇ ਕਿਹਾ ਕਿ ਬੈਂਕ ਦੁਆਰਾ ਵੱਖ-ਵੱਖ ਤਰ੍ਹਾਂ ਦੀਆਂ ਜਨ ਕਲਿਆਣਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਬੈਂਕ ਕਰਮਚਾਰੀ ਸਕੂਲਾਂ ਵਿੱਚ ਜਾ ਕੇ ਵੀ ਬੱਚਿਆਂ ਦੇ ਖਾਤੇ ਖੁੱਲ੍ਹਵਾਉਣਗੇ ਤਾਂ ਕਿ ਬੱਚਿਆਂ ਨੂੰ ਇਸ ਯੋਜਨਾ ਦਾ ਪੂਰਾ ਲਾਭ ਮਿਲ ਸਕੇ। ਦੀਪਕ ਤਨੇਜਾ ਇੱਥੇ ਸਰਸਵਤੀ ਵਿਦਿਆ ਮੰਦਰ ਰਾਜੀਵ ਗਾਂਧੀ ਕਲਿਆਣ ਸੰਸਥਾ ਵੱਲੋਂ ਮਨਾਏ ਗਏ 14ਵੇਂ ਸਥਾਪਨਾ ਦਿਵਸ ਸਮਾਗਮ ਵਿੱਚ ਬਤੌਰ ਸਨਮਾਨਿਤ ਮਹਿਮਾਨ ਬੋਲ ਰਹੇ ਸਨ। ਇਸ ਪ੍ਰੋਗਰਾਮ ਵਿੱਚ ਆਚਾਰੀਆ ਦਿਵਯ ਨੰਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਓਮ ਪ੍ਰਕਾਸ਼ ਬੱਤਰਾ ਅਤੇ ਓਮਾ ਬੱਤਰਾ ਨੇ ਕੀਤੀ।