ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਅਗਸਤ
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਜ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਤੀਜੀ ਤੋਂ ਲੈ ਕੇ ਅੱਠਵੀਂ ਤੱਕ ਦੇ ਕਰੀਬ 160 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਕਿਹਾ ਕਿ ਰੱਖੜੀ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਤੇ ਇਸ ਨੂੰ ਪਿਆਰ ਨਾਲ ਹੀ ਮਨਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੀਜੀ ਜਮਾਤ ਦੇ ਲਵਿਸ਼ ਨੇ ਪਹਿਲਾ, ਤਾਨੀਆ ਨੇ ਦੂਜਾ ਅਤੇ ਦੀਆ ਨੇ ਤੀਜਾ, ਚੌਥੀ ਵਿਚ ਤੇਜਲ ਨੇ ਪਹਿਲਾ, ਪ੍ਰਿਧੀ ਨੇ ਦੂਜਾ ਤੇ ਸੰਚਿਤ ਨੇ ਤੀਜਾ, ਪੰਜਵੀ ਦੀ ਚੈਤੰਨਿਆ ਨੇ ਪਹਿਲਾ, ਨਾਤੀਕ ਨੇ ਦੂਜਾ, ਵੇਦਿਕਾ ਨੇ ਤੀਜਾ, ਛੇਵੀਂ ’ਚ ਸਿਧਾਰਥ ਸ਼ੁਕਲਾ ਨੇ ਪਹਿਲਾ, ਪਲਕ ਨੇ ਦੂਜਾ, ਮਾਹੀ ਨੇ ਤੀਜਾ, ਸਤਵੀਂ ਕਲਾਸ ’ਚ ਮੀਨਾਲ ਨੇ ਪਹਿਲਾ, ਨਵਿਆ ਨੇ ਦੂਜਾ, ਜੁਬੇਰ ਨੇ ਤੀਜਾ, 8ਵੀਂ ਕਲਾਸ ’ਚ ਸ਼ਗਨਦੀਪ ਕੌਰ ਨੇ ਪਹਿਲਾ, ਪ੍ਰਾਚੀ ਨੇ ਦੂਜਾ ਤੇ ਅਵਿਕਾ ਨੇ ਤੀਜਾ ਇਨਾਮ ਹਾਸਲ ਕੀਤਾ। ਜੱਜਮੈਂਟ ਦੀ ਭੂਮਿਕਾ ਬਿੰਦਰੀ ਤੇ ਮਮਤਾ ਜੈਨ ਨੇ ਨਿਭਾਈ। ਇਸ ਮੌਕੇ ਸਕੂਲ ਪ੍ਰਬੰਧਕ ਮਨੋਜ ਭਸੀਨ, ਕਾਲਜ ਪ੍ਰਸ਼ਾਸਕ ਮੁਕੇਸ਼ ਦੂਆ, ਸ਼ਿਲਪਾ ਸਿੰਗਲਾ, ਊੂਸ਼ਾ ਗਾਬਾ, ਮੀਨਾ ਕਵਾਤਰਾ, ਵਨਿਤਾ, ਗਰਿਮਾ ਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ।
ਰੱਖੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਨਰਾਇਣਗੜ੍ਹ (ਪੱਤਰ ਪ੍ਰੇਰਕ): ਚੰਡੀਗੜ੍ਹ ਰੋਡ ਸਥਿਤ ਔਰੇਨ ਇੰਟਰਨੈਸ਼ਨਲ ਸੈਂਟਰ ਨਰਾਇਣਗੜ੍ਹ ਵਿੱਚ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸੈਂਟਰ ਦੇ ਡਾਇਰੈਕਟਰ ਪ੍ਰਦੀਪ ਸੂਦ ਦੀ ਪ੍ਰਧਾਨਗੀ ਹੇਠ ਮਨਾਏ ਤਿਉਹਾਰ ਮੌਕੇ ਸੈਂਟਰ ਹੈੱਡ ਕ੍ਰਿਤਿਕਾ ਢੀਂਗਰਾ ਅਤੇ ਕੋਆਰਡੀਨੇਟਰ ਰਮਨਦੀਪ ਕੌਰ ਨੇ ਕਿਹਾ ਕਿ ਇਹ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਮੌਕੇ ਕੇਂਦਰ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।