ਯਮੁਨਾਨਗਰ(ਪੱਤਰ ਪ੍ਰੇਰਕ): ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਪਰਧਾਨ ਸੋਨੀਆਂ ਗਾਂਧੀ, ਰਾਹੁਲ ਗਾਂਧੀ ਅਤੇ ਹਰਿਆਣਾ ਕਾਂਗਰਸ ਦੀ ਸੂਬਾ ਪਰਾਨ ਕੁਮਾਰੀ ਸ਼ੈਲਜਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਰਕਰਾਂ ਨੇ ਜ਼ਿਲ੍ਹਾ ਪਰਧਾਨ ਸੁਰੇਸ਼ ਯੁਨਿਸਪੁਰ ਦੀ ਅਗਵਾਈ ਵਿੱਚ ਜਨ ਜਾਗਰਣ ਪੈਦਲ ਯਾਤਰਾ ਕੱਢੀ ਜੋ ਕਿ ਇੰਟਕ ਭਵਨ ਤੋਂ ਸ਼ੁਰੂ ਹੋ ਕੇ ਰੇਲਵੇ ਸਟੇਸ਼ਨ ਤੱਕ ਪਹੁੰਚੀ। ਜਨ ਜਾਗਰਣ ਰੈਲੀ ਦੇ ਦੌਰਾਨ ਮਹਿੰਗੀ ਗੈਸ ਮਹਿੰਗਾ ਤੇਲ, ਮੋਦੀ ਫੇਲ੍ਹ-ਮੋਦੀ ਫੇਲ੍ਹ ਤੋਂ ਇਲਾਵਾ ਮੰਹਿਗਾਈ ਦੀ ਮਾਰ ਮੋਦੀ ਸਰਕਾਰ ਦੇ ਨਾਅਰੇ ਲਗਾਏ। ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਯੁਨਿਸਪੁਰ, ਵਿਧਾਇਕ ਰੇਣੂ ਬਾਲਾ, ਜ਼ਿਲਾ੍ਹ ਕਾਂਗਰਸ ਦੇ ਕੋਆਰਡੀਨੇਟਰ ਸ਼ਿਆਮ ਸੁੰਦਰ ਬਤਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਬੇਰੁਜ਼ਗਾਰੀ, ਮਹਿੰਗਾਈ, ਖਾਦ ਦੀ ਕਿੱਲਤ, ਪੈਟਰੋਲ ਡੀਜ਼ਲ ਦੀ ਵੱਧ ਰਹੀਆਂ ਕੀਮਤਾਂ ਦੇ ਮੁੱਦਿਆਂ ’ਤੇ ਆਵਾਜ਼ ਬੁਲੰਦ ਕੀਤੀ ਹੈ।