ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਅਕਤੂਬਰ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਕਿਹਾ ਹੈ ਕਿ 25 ਤੋਂ 28 ਅਕਤੂਬਰ ਤੱਕ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਚਾਰ ਰੋਜ਼ਾ ਸੂਬਾ ਪੱਧਰੀ ਰਤਨਾਵਲੀ ਮਹਾਉਤਸਵ ਦੌਰਾਨ ਸਵਦੇਸ਼ੀ ਸਵੈਨਿਰਭਰਤਾ ਤੇ ਸਵੈ ਨਿਰਭਰ ਭਾਰਤ ਦੀ ਝਲਕ ਦਿਖਾਈ ਦੇਵੇਗੀ। ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਬਣਾਏ ਸਾਮਾਨ ਰਾਹੀਂ ਸਟਾਰਟ ਅੱਪ ਇੰਡੀਆ ਦੀ ਪਹਿਲਕਦਮੀ ਨੂੰ ਹੁੰਗਾਰਾ ਮਿਲੇਗਾ। ਇਸ ਦੌਰਾਨ ਹਰਿਆਣਵੀ ਕਲਾਕਾਰ ਛੇ ਮੰਚਾਂ ਰਾਹੀਂ ਹਰਿਆਣਵੀ ਲੋਕ ਸਭਿਆਚਾਰ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕਰਨਗੇ ਤੇ ਦੂਜੇ ਪਾਸੇ ਵਿਦਿਆਰਥੀ ਆਪਣੇ ਹੱਥਾਂ ਨਾਲ ਬਣੀਆਂ ਵਸਤੂਆਂ ਨੂੰ ਦੇਸੀ ਸਵੈ ਨਿਰਭਰ ਢੰਗ ਨਾਲ ਵੇਚ ਕੇ ਰਤਨਾਵਲੀ ਮੁਨਾਫਾ ਕਮਾਉਣਗੇ। ਇਸ ਮੌਕੇ ਹਰਿਆਣਵੀ ਪਕਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।