ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਸਤੰਬਰ
ਆਰੀਆ ਕੰਨਿਆ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਹਰਿਆਣਾ ਸ਼ਹੀਦੀ ਦਿਵਸ ਦੇ ਸੰਦਰਭ ਵਿਚ ਕਾਲਜ ਦੇ ਆਡੀਟੋਰੀਅਮ ਵਿੱਚ ਕਵਿਤਾ ਪਾਠ ਪ੍ਰਤੀਯੋਗਤਾ ਕਰਵਾਈ ਗਈ। ਇਸ ਵਿੱਚ ਬਤੌਰ ਮੁੱਖ ਮਹਿਮਾਨ ਐੱਸਡੀਐੱਮ ਵਿਵੇਕ ਚੌਧਰੀ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਹਰਿਆਣਾ ਦੇ ਵੀਰ ਸਪੂਤ ਰਾਵ ਤੁਲਾ ਰਾਮ ਦੇ ਚਿੱਤਰ ਦੇ ਸਾਹਮਣੇ ਫੁੱਲ ਮਾਲਵਾਂ ਭੇਟ ਕੀਤੀਆਂ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਸ਼ਹੀਦ ਆਪਣੇ ਰਾਸ਼ਟਰ ਦਾ ਮਾਣ ਹੁੰਦੇ ਹਨ ਤੇ ਉਨ੍ਹਾਂ ਦੀ ਸ਼ਹਾਦਤ ਦਾ ਮਾਣ ਸਦਾ ਬਣਾਈ ਰੱਖਣ ਲਈ ਨੌਜਵਾਨ ਪੀੜ੍ਹੀ ਦੀ ਜ਼ਿੰਮੇਵਾਰੀ ਹੈ। ਮੁੱਖ ਮਹਿਮਾਨ ਵਿਵੇਕ ਚੌਧਰੀ ਨੇ ਹਰਿਆਣਾ ਦੇ ਵੱਖ ਵੱਖ ਸ਼ਹੀਦਾਂ ਨੂੰ ਯਾਦ ਕਰਦਿਆਂ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਤਿਹਾਸ ਵਿਭਾਗ ਤੇ ਮੁਖੀ ਡਾ. ਮੁਮਤਾਜ ਨੇ ਵੀ ਹਰਿਆਣਾ ਦੇ ਸ਼ਹੀਦਾਂ ਦੇ ਜੀਵਨ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਕੌਮ ਜਾਂ ਫਿਰਕੇ ਦੇ ਨਹੀਂ ਹੁੰਦੇ ਸਗੋਂ ਉਹ ਸਭ ਦੇ ਸਾਂਝੇ ਹੁੰਦੇ ਹਨ। ਪ੍ਰੋਗਰਾਮ ਦੌਰਾਨ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਕਵਿਤਾਵਾਂ ਰਾਹੀਂ ਸ਼ਹੀਦਾਂ ਨੂੰ ਨਮਨ ਕੀਤਾ। ਕਵਿਤਾ ਪਾਠ ਪ੍ਰਤੀਯੋਗਤਾ ਵਿਚ ਮੰਨਤ ਨੇ ਪਹਿਲਾ, ਰੇਨੂੰ ਨੇ ਦੂਜਾ ਤੇ ਅੰਕਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁਨੇਨਾ ਨੂੰ ਖੁਦ ਰਚੀ ਕਵਿਤਾ ਵਿੱਚ ਪਹਿਲਾ ਸਥਾਨ ਮਿਲਿਆ। ਜੱਜਮੈਂਟ ਦੀ ਭੂਮਿਕਾ ਰਜਨੀ ਧਵਨ ਤੇ ਯੋਗਿਤਾ ਸਾਹਨੀ ਨੇ ਨਿਭਾਈ। ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਪੂਨਮ ਸੋਲੰਕੀ, ਨਾਇਬ ਤਹਿਸੀਲਦਾਰ ਸੁਭਾਸ਼ ਸ਼ਰਮਾ, ਡਾ. ਐੱਸਐੱਸ ਆਹੂਜਾ ਬਲਾਕ ਸਿੱਖਿਆ ਅਧਿਕਾਰੀ, ਅਵਿਨਾਸ਼ ਸ਼ਰਮਾ, ਰਾਜੇਸ਼ ਅਨੰਦ, ਡਾ. ਸਿਮਰਜੀਤ ਕੌਰ, ਡਾ ਸਵਰਿਤੀ ਸ਼ਰਮਾ ਮੌਜੂਦ ਸਨ।