ਪੱਤਰ ਪ੍ਰੇਰਕ
ਰਤੀਆ, 19 ਸਤੰਬਰ
ਇੱਥੇ ਰਤੀਆ ਵਿਧਾਨ ਸਭਾ ਆਮ ਚੋਣ ਦੇ ਸਬੰਧ ਵਿੱਚ ਜਨਰਲ ਚੋਣ ਸੁਪਰਵਾਈਜ਼ਰ ਅਰੁੰਧਤੀ ਚੱਕਰਵਰਤੀ ਨੇ ਐੱਸਡੀਐੱਮ ਦਫ਼ਤਰ ਵਿੱਚ ਕੰਪਿਊਟਰ ਰੂਮ ਵਿੱਚ ਆਨਲਾਈਨ ਕੰਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰਣਾਲੀ ਦਾ ਉਦੇਸ਼ ਅਜਿਹੀ ਸੁਵਿਧਾਜਨਕ ਅਤੇ ਵਰਤੋਂ ਵਿੱਚ ਆਸਾਨ ਆਨਲਾਈਨ ਪ੍ਰਣਾਲੀ ਬਣਾਉਣਾ ਹੈ ਤਾਂ ਜੋ ਕਾਗਜ਼ੀ ਕਾਰਵਾਈ ਤੋਂ ਪਹਿਲਾਂ ਛੇਤੀ ਕਿਸੇ ਫ਼ੈਸਲੇ ’ਤੇ ਪਹੁੰਚਿਆ ਜਾ ਸਕੇ। ਕੰਪਿਊਟਰ ਰੂਮ ਵਿੱਚ ਰਤੀਆ ਵਿਧਾਨ ਸਭਾ ਹਲਕੇ ਦੇ ਜਨਰਲ ਅਬਜ਼ਰਵਰ ਨੇ ਕਿਹਾ ਹੈ ਕਿ ਸਾਰੇ ਅਧਿਕਾਰੀ ਚੋਣ ਪ੍ਰਕਿਰਿਆ ਨੂੰ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਅਨੁਸਾਰ ਕਰਵਾਉਣ। ਇਸ ਮੌਕੇ ਰਿਟਰਨਿੰਗ ਅਫ਼ਸਰ ਅਤੇ ਐੱਸਡੀਐੱਮ ਜਗਦੀਸ਼ ਚੰਦਰ ਨੇ ਚੋਣ ਅਬਜ਼ਰਵਰ ਨੂੰ ਚੋਣਾਂ ਸਬੰਧੀ ਪ੍ਰਸ਼ਾਸਨ ਦੀਆਂ ਤਿਆਰੀਆਂ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ।