ਪੱਤਰ ਪ੍ਰੇਰਕ
ਟੋਹਾਣਾ, 10 ਜੁਲਾਈ
ਭੂਨਾ ਦੇ ਮਾਰਬਲ ਵਪਾਰੀ ’ਤੇ ਗੋਲੀਆਂ ਚਲਾਉਣ ਅਤੇ ਖਾਦ-ਬੀਜ ਦੇ ਥੌਕ ਵਪਾਰੀ ਤੋਂ ਦਸ ਲੱਖ ਦੀ ਫਿਰੌਤੀ ਲਈ ਧਮਕੀ ਪੱਤਰ ਨਾਲ ਕਾਰਤੂਸ ਭੇਜਣ ਦੇ ਮਾਮਲੇ ਵਿੱਚ 17 ਦਿਨ ਬਾਅਦ ਵੀ ਮੁਲਜ਼ਮ ਕਾਬੂ ਨਾ ਆਉਣ ’ਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਬਜਰੰਗ ਦਾਸ ਗਰਗ ਨੇ ਭੂਨਾ ਵਿੱਚ ਵਪਾਰੀਆਂ ਦੀ ਪੰਚਾਇਤ ਦੌਰਾਨ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਪੁਲੀਸ ਖ਼ਿਲਾਫ਼ ਕਾਫ਼ੀ ਭੜਾਸ ਕੱਢੀ। ਇਸ ਮੌਕੇ ਵਪਾਰੀਆਂ ਨੇ ਕਿਹਾ ਕਿ ਸਰਕਾਰ ਅੱਖਾਂ ਬੰਦ ਕਰ ਕੇ ਬੈਠੀ ਹੋਈ ਹੈੈ। ਸੂਬਾ ਪ੍ਰਧਾਨ ਗਰਗ ਨੇ ਕਿਹਾ ਕਿ ਅਰਬਾਂ ਰੁਪਏ ਟੈਕਸ ਦੇਣ ਵਾਲਾ ਵਪਾਰੀ ਵਰਗ ਵੀ ਸੁਰੱਖਿਅਤ ਨਹੀਂ ਹੈ। ਦੂਜੇ ਪਾਸੇ ਡੀਐੱਸਪੀ ਅਜਾਇਬ ਸਿੰਘ ਨੂੰ ਵਪਾਰੀ ਪੰਚਾਇਤ ਵਿੱਚ ਭੇਜ ਕੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਲੀਸ ਛੇਤੀ ਮੁਲਜ਼ਮਾਂ ਨੂੰ ਕਾਬੂ ਕਰ ਲਵੇਗੀ।