ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਜੁਲਾਈ
ਸਰਸਵਤੀ ਨਦੀ ਵਿਚ ਅਚਾਨਕ ਜ਼ਿਆਦਾ ਪਾਣੀ ਆ ਜਾਣ ਕਾਰਨ ਪਿੰਡ ਸੰਘੋਰ ਕੋਲ ਸਰਸਵਤੀ ਨਦੀ ਦਾ ਕਨਿਾਰਾ ਟੁੱਟ ਗਿਆ। ਸਰਸਵਤੀ ਨਦੀ ਦਾ ਕਨਿਾਰਾ ਟੁੱਟਣ ਕਰਕੇ ਚਾਰੇ ਪਾਸੇ ਸੈਂਕੜੇ ਏਕੜ ਝੋਨਾ ਪਾਣੀ ਵਿਚ ਡੁੱਬ ਗਿਆ, ਜਿਸ ਕਾਰਨ ਫਸਲ ਖਰਾਬ ਹੋਣ ਦਾ ਖਦਸ਼ਾ ਬਣ ਗਿਆ ਹੈ। ਪਿੰਡ ਦੇ ਕਿਸਾਨ ਪ੍ਰਦੀਪ ਸਾਂਗਵਾਨ ਸਣੇ ਪਿੰਡ ਦੇ ਹੋਰ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਨਦੀ ਦਾ ਕਨਿਾਰਾ ਤੁਰੰਤ ਠੀਕ ਕਰਨ ਦੀ ਮੰਗ ਕੀਤੀ ਹੈ। ਕਿਸਾਨ ਤਰਸੇਮ ਨੰਬਰਦਾਰ, ਧਰਮਬੀਰ, ਜਸਬੀਰ, ਰਾਮ ਪਾਲ ਨੇ ਕਿਹਾ ਕਿ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੀਜ਼ਨ ਤੋਂ ਪਹਿਲਾਂ ਸਰਸਵਤੀ ਨਦੀ ਦੀ ਸਫਾਈ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਨਦੀ ਦੇ ਕਨਿਾਰਿਆਂ ਨੂੰ ਠੀਕ ਕਰਨ ਲਈ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ। ਉਨ੍ਹਾਂ ਕਿਹਾ ਕਿ ਮੀਂਹ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਅਕਸਰ ਨਦੀ ਦੇ ਕਨਿਾਰੇ ਟੁੱਟ ਜਾਂਦੇ ਹਨ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਦੀ ਤਬਾਹੀ ਹੁੰਦੀ ਹੈ। ਕਿਸਾਨਾਂ ਨੇ ਸਰਕਾਰ ਤੋਂ ਸਰਸਵਤੀ ਨਦੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।