ਟੋਹਾਣਾ (ਪੱਤਰ ਪ੍ਰੇਰਕ): ਇੱਥੋਂ ਦੇ ਪਿੰਡ ਭੂੰਦੜਾ ਦੀ ਤਕਰੀਬਨ 28 ਏਕੜ ਸਰਪਲਸ ਜ਼ਮੀਨ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਚਹੇਤਿਆਂ ਨੂੰ ਆਲਟ ਕਰਨ ’ਤੇ ਵਿਜੀਲੈਂਸ ਟੀਮ ਨੇ ਤਤਕਾਲੀ ਐੱਸਡੀਐੱਮ ਸਤਬੀਰ ਸਿੰਘ ਜਾਂਗੂ ਤੇ ਪਟਵਾਰੀ ਜਗਦੀਸ਼ ਚੰਦਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸਟੇਟ ਵਿਜੀਲੈਂਸ ਦੇ ਡੀਐੱਸਪੀ ਸੁਰਿੰਦਰਪਾਲ ਨੇ ਜੁਲਾਈ 2018 ਤੋਂ ਮਾਮਲੇ ਦੀ ਜਾਂਚ ਆਰੰਭੀ ਸੀ, ਜਿਸ ਵਿੱਚ ਸਸਤੇ ਭਾਅ 28 ਏਕੜ ਜ਼ਮੀਨ ਅਲਾਟ ਕਰਨ ਦੇ ਦੋਸ਼ ਹੇਠ ਉਸ ਵੇਲੇ ਦੇ ਐੱਸਡੀਐੱਮ ਸਤਬੀਰ ਜਾਂਗੂੁ ਅਤੇ ਪਟਵਾਰੀ ਤੋਂ ਇਲਾਵਾ 9 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹੁਣ ਤਤਕਾਲੀ ਐੱਸਡੀਐੱਮ ਸਤਬੀਰ ਸਿੰਘ ਜਾਂਗੂ ਤੇ ਇਸ ਵੇਲੇ ਭੱਠੂੁਮੰਡੀ ਵਿੱਚ ਤਾਇਨਾਤ ਪਟਵਾਰੀ ਨੂੰ ਗ੍ਰਿਫ਼ਤਾਰ ਕਰਕੇ ਹਿਸਾਰ ਲਿਜਾਇਆ ਗਿਆ ਹੈ। ਨਾਮਜ਼ਦ ਮੁਲਜ਼ਮਾਂ ’ਤੇ ਕਰੋੜਾਂ ਰੁਪਏ ਦੀ ਜ਼ਮੀਨ ਸਸਤੇ ਭਾਅ ਅਲਾਟ ਕਰਨ ਦੇ ਦੋਸ਼ ਹਨ।