ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਸਤੰਬਰ
ਬੀਡੀਪੀਓ ਦਫ਼ਤਰ ਬਾਬੈਨ ਦੀਆਂ ਪੰਚਾਇਤਾਂ ਵਿੱਚ ਬੀਸੀ ਵਰਗ ਦੇ ਲਈ ਸਰਪੰਚ ਅਤੇ ਪੰਚਾਇਤ ਸੀਮਿਤੀ ਦੇ ਵਾਰਡ ਰਾਖਵੇਂਕਰਨ ਲਈ ਲਾਡਵਾ ਦੇ ਐੱਸਡੀਐੱਮ ਨਸੀਬ ਕੁਮਾਰ ਦੀ ਪ੍ਰਧਾਨਗੀ ਹੇਠ ਡਰਾਅ ਕੱਢੇ ਗਏ। ਬੀਸੀ ਏ ਵਰਗ ਦੇ ਸਰਪੰਚ ਅਹੁਦੇ ਲਈ ਪਿੰਡ ਬੁਹਾਵੀ, ਹਰੀਪੁਰ, ਬੇਰਥਲੀ ਤੇ ਟਾਟਕੀ ਰਾਖਵੇਂ ਹੋਏ ਹਨ। ਪੰਚਾਇਤ ਸੀਮਿਤੀ ਬਾਬੈਨ ਦਾ ਵਾਰਡ ਨੰਬਰ 6 ਬੀਸੀ ਏ ਵਰਗ ਲਈ ਰਾਖਵਾਂ ਕੀਤਾ ਗਿਆ ਹੈ। ਪੰਚਾਇਤ ਚੋਣਾਂ ਲਈ ਬਲਾਕ ਬਾਬੈਨ ਦੀਆਂ 45 ਪੰਚਾਇਤਾਂ ਵਿੱਚੋਂ ਐੱਸਸੀ ਵਰਗ ਲਈ 9 ਪਿੰਡਾਂ ਦੀਆਂ ਪੰਚਾਇਤਾਂ ਐੱਸਸੀ ਵਰਗ ਲਈ ਰਾਖਵੇਂ ਹਨ। ਇਸੇ ਤਰ੍ਹਾਂ 15 ਪਿੰਡਾਂ ਵਿੱਚ ਮਹਿਲਾ ਸਰਪੰਚ ਹੋਣਗੀਆਂ, 24 ਪਿੰਡਾਂ ਦੇ ਸਰਪੰਚ ਸਮਾਨ ਵਰਗ ਦੇ ਹੋਣਗੇ। ਐੱਸਡੀਐੱਮ ਨੇ ਦੱਸਿਆ ਕਿ ਸਰਪੰਚੀ ਲਈ ਪਿੰਡ ਭੈਣੀ, ਝੰਡੋਲਾ, ਮੰਗੋਲੀ ਜਾਟਾਨ, ਰੁੜਕੀ ਤੋਂ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਹੀ ਚੋਣ ਲੜ ਸਕਦੀਆਂ ਹਨ। ਭਗਵਾਨਪੁਰ, ਜਾਲਖੇੜੀ, ਲਖਮੜੀ, ਰਾਮ ਨਗਰ 156 ਤੇ ਸੁਨਾਰੀਆਂ ਤੋਂ ਮਹਿਲਾ ਅਨੂਸੂਚਿਤ ਜਾਤੀ ਤੋਂ ਇਲਾਵਾ ਹੋਰ ਮਹਿਲਾਵਾਂ ਵੀ ਚੋਣ ਲੜ ਸਕਦੀਆਂ ਹਨ। ਬਰਗਟ ਜਾਟਾਨ, ਬੇਰਥਲਾ, ਬਿੰਟ,ਬੀੜ, ਮੰਗੋਲੀ, ਬੁਹਾਵਾ, ਧੰਨਾਨੀ, ਹਮੀਦਪੁਰ, ਇਸਰਹੇੜੀ, ਕਲਾਲ ਮਾਜਰਾ, ਫਾਲਸੰਡਾ ਜਾਟਾਨ, ਰਾਮ ਨਗਰ 112, ਰਾਮ ਪਰਾ, ਸੰਘੋਰ, ਟਾਟਕਾ, ਕਸੀਥਲ, ਮਹੁਵਾਖੇੜੀ, ਮਰਚੇਹੜੀ, ਭਗਵਾਨਪੁਰ, ਜਾਲਖੇੜੀ, ਲਖਮੜੀ, ਰਾਮ ਨਗਰ, ਸੁਨਾਰੀਆਂ ਤੋਂ ਮਹਿਲਾ ਤੋਂ ਇਲਾਵਾ ਹੋਰ ਵੀ ਚੋਣ ਲੜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਬਰਗਟ, ਬੇਰਥਲੀ, ਕਾਲਵਾ, ਸੂਜਰਾ, ਜਲਾਲੁਦੀਨ ਮਾਜਰਾ, ਨਖਰੋਜ ਪੁਰ, ਰਾਮ ਸ਼ਰਣ ਮਾਜਰਾ, ਸੈਣੀ ਮਾਜਰਾ, ਸਿੰਬਲਵਾਲ ਵਿੱਚ ਸਰਪੰਚ ਦਾ ਅਹੁਦਾ ਮਹਿਲਾਵਾਂ ਲਈ ਰਾਖਵਾਂ ਹੋਵੇਗਾ।