ਰਤਨ ਸਿੰਘ ਢਿੱਲੋਂ
ਅੰਬਾਲਾ, 17 ਨਵੰਬਰ
ਪੁਲੀਸ ਡੀਏਵੀ ਪਬਲਿਕ ਸਕੂਲ ਅੰਬਾਲਾ ਸ਼ਹਿਰ ਦੇ ਮਿਡਲ ਵਿੰਗ ਵਿੱਚ ‘ਸੀਕ੍ਰੇਟ ਸੁਪਰਸਟਾਰ’ ਸ਼ੋਅ ਕੀਤਾ ਗਿਆ। ਇਸ ਵਿੱਚ ਕਰੇਜ ਸਦਨ, ਗਲੋਰੀ ਸਦਨ, ਸਟ੍ਰੈਂਗਥ ਸਦਨ ਅਤੇ ਵਿਜ਼ਡਮ ਸਦਨ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਡਾ. ਵਿਕਾਸ ਕੋਹਲੀ ਨੇ ਕੀਤੀ। ਪ੍ਰੋਗਰਾਮ ਦੌਰਾਨ ਕਰੇਜ ਸਦਨ ਦੇ ਵਿਦਿਆਰਥੀਆਂ ਨੇ ਨਾਟਕ ਪੇਸ਼ ਕੀਤਾ। ਦੂਜੀ ਪੇਸ਼ਕਾਰੀ ’ਚ ਸਟ੍ਰੈਂਗਥ ਹਾਊਸ ਦੇ ਵਿਦਿਆਰਥੀਆਂ ਨੇ ਫਿਊਜ਼ਨ ਡਾਂਸ ਰਾਹੀਂ ਭਾਰਤ ਦੇ ਕਈ ਰਾਜਾਂ ਦੇ ਮੁੱਖ ਨਾਚ ਪੇਸ਼ ਕੀਤੇ। ਇੱਕ ਨਾਟਕ ਵੀ ਪੇਸ਼ ਕੀਤਾ। ਤੀਜੀ ਪੇਸ਼ਕਾਰੀ ਵਿਜ਼ਡਮ ਸਦਨ ਦੇ ਵਿਦਿਆਰਥੀਆਂ ਦੀ ਸੀ ਜਿਨ੍ਹਾਂ ਨੇ ਡਾਂਸ-ਏ-ਪਲੂਜ਼ਾ ਸੀ ਨਾਂ ਹੇਠ ਵਿਸ਼ਵ ਦੇ ਵੱਖ-ਵੱਖ ਸੱਭਿਆਚਾਰ ਦੇ ਮਿਸ਼ਰਨ ਨੂੰ ਦਰਸਾਉਂਦਾ ਡਾਂਸ ਕੀਤਾ ਤੇ ਨਾਟਕ ਦਾ ਮੰਚਨ ਕੀਤਾ। ਚੌਥੀ ਪੇਸ਼ਕਾਰੀ ’ਚ ਗਲੋਰੀ ਸਦਨ ਦੇ ਵਿਦਿਆਰਥੀਆਂ ਦੇ ਡਾਂਸ ਦਾ ਸਿਰਲੇਖ ਫਿਟਨੈੱਸ ਫਨ ਸੀ। ਉਨ੍ਹਾਂ ਏਆਈ ’ਤੇ ਨਾਟਕ ਪੇਸ਼ ਕੀਤਾ।
ਇਸ ਮੌਕੇ ਸਕੂਲ ਪ੍ਰਿੰਸੀਪਲ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 400 ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਅੰਤ ਵਿੱਚ ਸਕੂਲ ਦੇ ਮਿਡਲ ਵਿੰਗ ਦੀ ਕੋਆਰਡੀਨੇਟਰ ਸੁਨੀਤਾ ਮਲਿਕ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।