ਨਿੱਜੀ ਪੱਤਰ ਪ੍ਰੇਰਕ
ਸਿਰਸਾ, 5 ਫਰਵਰੀ
ਇਥੋਂ ਦੇ ਪਿੰਡ ਪੰਜੂਆਣਾ ਨੇੜੇ ਨੈਸ਼ਨਲ ਹਾਈ ਵੇਅ ’ਤੇ ਇਕ ਪੈਟਰੋਲ ਪੰਪ ਦੇ ਕਰਿੰਦੇ ਤੋਂ ਮੋਟਰਸਾਈਕਲ ’ਤੇ ਤੇਲ ਪੁਆਉਣ ਆਏ ਦੋ ਲੜਕੇ ਪਿਸਤੌਲ ਵਿਖਾ ਕੇ ਪੈਸਿਆਂ ਵਾਲਾ ਥੈਲਾ ਖੋਹ ਕੇ ਫਰਾਰ ਹੋ ਗਏ। ਇਹ ਵਾਰਦਾਤ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਸਹਾਰੇ ਲੁਟੇਰਿਆਂ ਦੀ ਭਾਲ ’ਚ ਜੁਟ ਗਈ ਹੈ। ਥੈਲੇ ਵਿੱਚ ਕਿੰਨੇ ਪੈਸੇ ਸਨ, ਇਸ ਦਾ ਹਾਲੇ ਹਿਸਾਬ-ਕਿਤਾਬ ਲਾਉਣਾ ਬਾਕੀ ਹੈ। ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲੀਸ ਨੇ ਸ਼ਿਕਾਇਤ ’ਤੇ ਸੀਸੀਟੀਵੀ ਕੈਮਰਿਆਂ ਦੇ ਸਹਾਰੇ ਲੁਟੇਰਿਆਂ ਦੀ ਪੈੜ ਲੱਭਣੀ ਸ਼ੁਰੂ ਕਰ ਦਿੱਤੀ ਹੈ।