ਪੱਤਰ ਪ੍ਰੇਰਕ
ਟੋਹਾਣਾ, 26 ਫਰਵਰੀ
ਬਾਬਾ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਨੇ ਮਾਡਲ ਟਾਊਨ ਵਿਚਲੀ ਆਰਟ ਗੈਲਰੀ ਵਿੱਚ ਸਿੱਖ ਅਜਾਇਬ ਘਰ ਬਣਾਉਣ ਵਾਸਤੇ ਇਕ ਮੀਟਿੰਗ ਕਮੇਟੀ ਪ੍ਰਧਾਨ ਕਸ਼ਮੀਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ। ਇਸ ਮੀਟਿੰਗ ਵਿੱਚ ਉਪ ਪ੍ਰਧਾਨ ਮੇਜਰ ਸਿੰਘ, ਸਕੱਤਰ ਅਵਤਾਰ ਸਿੰਘ, ਗੁਰਮੀਤ ਸਿੰਘ, ਸਲਾਹਕਾਰ ਤਰਲੋਚਨ ਸਿੰਘ ਤੇ ਹੋਰਾਂ ਨੇ ਸਕੀਮ ਨੂੰ ਨੇਪਰੇ ਚਾੜ੍ਹਨ ਲਈ ਸੁਝਾਅ ਦਿੱਤੇ। ਇਸ ਸਬੰਧੀ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਸਿੱਖ ਇਤਾਹਾਸ ਦੀਆਂ ਪਰਤਾਂ ਪੇਂਟਿੰਗ ਰਾਹੀਂ ਖੋਲ੍ਹਣ ਦਾ ਯਤਨ ਕਰਕੇ ਨਵੀਂ ਪੀੜ੍ਹੀ ਨੂੰ ਦਿਸ਼ਾ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਸਕੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਭਾਈ ਲਾਲੋ ਦੀਆਂ ਪੇਂਟਿੰਗ ਬਣਾਕੇ ਲਾਉਣ ’ਤੇ ਸੰਗਤ ਵੱਲੋਂ ਸ਼ਲਾਘਾ ਕੀਤੀ ਗਈ। ਇਸ ਤੋਂ ਇਲਾਵਾ ਚਿੱਤਰਕਾਰ ਕ੍ਰਿਸ਼ਨ ਸਿੰਘ ਵੱਲੋਂ ਸਰਦਾਰ ਜੱਸਾ ਸਿੰਘ ਆਹਲੁੂਵਾਲੀਆ ਦੇ ਚਿੱਤਰ ਨੂੰ ਅਤਿੰਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨੂੰ ਵਿਸ਼ਵਕਰਮਾ ਗੈਲਰੀ ਵਿੱਚ ਸਥਾਪਿਤ ਕੀਤਾ ਜਾਵੇਗਾ।