ਪ੍ਰਭੂ ਦਿਆਲ
ਸਿਰਸਾ, 22 ਸਤੰਬਰ
ਇਥੋਂ ਦੇ ਬਰਨਾਲਾ ਰੋਡ ਸਥਿਤ ਰਾਮ ਕਲੋਨੀ ’ਚ ਰਹਿੰਦੇ ਵਨੀਤ ਬੈਨੀਵਾਲ ਨੇ ਆਪਣੇ ਘਰ ’ਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਵਨੀਤ ਬੈਨੀਵਾਲ ਲੇਬਰ ਵਿਭਾਗ ’ਚ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ ’ਤੇ ਤਾਇਨਾਤ ਸੀ। ਖੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਨੀਤ ਕੋਲ ਅਸਿਸਟੈਂਟ ਡਾਇਰੈਕਟਰ ਦੇ ਨਾਲ ਜ਼ਿਲ੍ਹਾ ਫਤਿਹਾਬਾਦ ਦਾ ਚਾਰਜ ਵੀ ਸੀ।