ਪ੍ਰਭੂ ਦਿਆਲ
ਸਿਰਸਾ, 24 ਸਤੰਬਰ
ਨਗਰ ਪਰਿਸ਼ਦ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਤੋਂ ਨਾਖੁਸ਼ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਦਿਤਿਆ ਚੌਟਾਲਾ ਅੱਜ ਨਗਰ ਪਰਿਸ਼ਦ ਦੇ ਦਫ਼ਤਰ ਭੇਡਾਂ ਲੈ ਕੇ ਚਲੇ ਗਏ। ਇਸ ਦੌਰਾਨ ਆਪਣੀ ਹੀ ਸਰਕਾਰ ਦੇ ਅਧਿਕਾਰੀਆਂ ਉੱਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕਈ ਗੰਭੀਰ ਦੋਸ਼ ਲਾਏ। ਸ੍ਰੀ ਚੌਟਾਲਾ ਨੇ ਕਿਹਾ ਕਿ ਨਗਰ ਪਰਿਸ਼ਦ ’ਚ ਉਹ ਆਮ ਨਾਗਰਿਕ ਬਣ ਕੇ ਆਏ ਹਨ ਪਰ ਇਥੇ ਆਮ ਨਾਗਰਿਕ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ, ਜਿਸ ਭੇਡਾਂ ਲਿਆ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਧਿਕਾਰੀ ਕਿਸ ਤਰ੍ਹਾਂ ਆਮ ਲੋਕਾਂ ਨੂੰ ਭੇਡਾਂ ਸਮਝ ਰਹੇ ਹਨ। ਇਸ ਸਬੰਧੀ ਨਗਰ ਪਰਿਸ਼ਦ ਦੇ ਅਧਿਕਾਰੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੀਟਿੰਗ ਵਿੱਚ ਹੋਣ ਦੀ ਗੱਲ ਕਹਿ ਕੇ ਆਪਣਾ ਪੱਖ ਨਹੀਂ ਰੱਖਿਆ।