ਪ੍ਰਭੂ ਦਿਆਲ
ਸਿਰਸਾ, 17 ਸਤੰਬਰ
ਇਥੋਂ ਦੀ ਪੁਰਾਣੀ ਹਾਊਸਿੰਗ ਬੋਰਡ ਕਲੋਨੀ ਨੇੜੇ ਰਹਿਣ ਵਾਲੇ ਦੋ ਮਜ਼ਦੂਰ ਪਰਿਵਾਰ ਦੇ ਛੇ ਜੀਅ ਭੂਜੀਆ ਤੇ ਡੱਬਲ ਰੋਟੀ ਖਾਣ ਨਾਲ ਬਿਮਾਰ ਹੋ ਗਏ, ਜਦੋਂਕਿ ਢਾਈ ਸਾਲਾ ਬੱਚੇ ਦੀ ਮੌਤ ਹੋ ਗਈ। ਪੁਰਾਣੀ ਹਾਊਸਿੰਗ ਬੋਰਡ ਕਲੋਨੀ ਨੇੜੇ ਦੋ ਮਜ਼ਦੂਰ ਪਰਿਵਾਰ ਰਹਿੰਦੇ ਹਨ। ਕਲੋਨੀ ’ਚ ਰੇਹੜੀ ’ਤੇ ਭੂਜੀਆ-ਡਬਲ ਰੋਟੀ ਵੇਚਣ ਵਾਲਾ ਆਇਆ ਤਾਂ ਮਜ਼ਦੂਰ ਪਰਿਵਾਰ ਦੇ ਬੱਚਿਆਂ ਨੇ ਭੂਜੀਆ ਤੇ ਡਬਲ ਰੋਟੀ ਲੈ ਕੇ ਖਾ ਲਈ, ਜਿਸ ਮਗਰੋਂ ਦੋ ਮਹਿਲਾਵਾਂ ਸਮੇਤ ਪੰਜ ਬੱਚਿਆਂ ਦੀ ਤਬੀਅਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਪਰਿਵਾਰ ਨੂੰ ਹਸਪਤਾਲ ਲੈ ਜਾਇਆ ਗਿਆ, ਜਿਥੇ ਢਾਈ ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦੋਂਕਿ ਬਾਕੀਆਂ ਦੀ ਇਲਾਜ ਚੱਲ ਰਿਹਾ ਹੈ।