ਪ੍ਰਭੂ ਦਿਆਲ
ਸਿਰਸਾ, 11 ਨਵੰਬਰ
ਡੀਏਪੀ ਖਾਦ ਦੀ ਥਾਂ ਕਿਸਾਨਾਂ ਨੂੰ ਧੱਕੇ ਮਿਲ ਰਹੇ ਹਨ। ਕਿਸਾਨ ਦਿਨ ਰਾਤ ਖਾਦ ਦੀਆਂ ਦੁਕਾਨਾਂ ਅੱਗੇ ਗੁਜ਼ਾਰਨ ਲਈ ਮਜਬੂਰ ਹਨ। ਪੰਜ ਬੈਗਾਂ ਦੀ ਥਾਂ ਕਿਸਾਨਾਂ ਨੂੰ ਹੋਣ ਦੋ ਬੈਗ ਖਾਦ ਮਿਲ ਰਹੀ ਹੈ ਤੇ ਦੋ ਖਾਦ ਦੇ ਬੈਗਾਂ ਲਈ ਕਿਸਾਨ ਦਿਨ ਰਾਤ ਖੁਆਰ ਹੋ ਰਹੇ ਹਨ। ਸਿਰਸਾ ਖਾਦ ਲੈਣ ਲਈ ਆਏ ਕਿਸਾਨਾਂ ਨੇ ਦੱਸਿਆ ਹੈ ਕਿ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਦੋ ਬੈਗ ਡੀਏਪੀ ਖਾਦ ਦੀਆਂ ਪਰਚੀਆਂ ਕਾਫੀ ਧੱਕੇ ਖਾਣ ਮਗਰੋਂ ਦਿੱਤੀਆਂ ਗਈਆਂ ਹਨ। ਕੱਲ੍ਹ ਸਵੇਰੇ ਦੇ ਲਾਈਨ ’ਚ ਲੱਗੇ ਰਹਿਣ ਮਗਰੋਂ ਰਾਤ ਅੱਠ ਵਜੇ ਤੱਕ ਖਾਦ ਨਹੀਂ ਮਿਲੀ। ਸਵੇਰੇ ਪੰਜ ਵਜੇ ਆ ਕੇ ਲਾਈਨ ’ਚ ਲੱਗ ਗਏ ਹਾਂ ਪਰ ਪਤਾ ਨਹੀਂ ਸ਼ਾਮ ਤੱਕ ਖਾਦ ਮਿਲੇ ਜਾਂ ਨਾ। ਉਧਰ ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਬਾਬੂ ਲਾਲ ਨੇ ਦੱਸਿਆ ਹੈ ਕਿ ਡੀਏਪੀ ਖਾਦ ਦੀ ਕਮੀ ਜ਼ਰੂਰ ਹੈ ਪਰ ਜੋ ਖਾਦ ਆ ਰਹੀ ਹੈ, ਉਹ ਕਿਸਾਨਾਂ ਵਿੱਚ ਬਰਾਬਰ ਵੰਡੀ ਜਾ ਰਹੀ ਹੈ ਤਾਂ ਜੋ ਸਾਰੇ ਕਿਸਾਨਾਂ ਦੀ ਬਿਜਾਈ ਹੋ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਖਾਦ ਦੀ ਕਮੀ ਨਹੀਂ ਰਹੇਗੀ। ਅਗਲੇ ਇਕ ਦੋ ਦਿਨਾਂ ਵਿੱਚ ਹੋਰ ਖਾਦ ਆ ਜਾਵੇਗੀ, ਜਿਹੜੀ ਕਿਸਾਨਾਂ ਨੂੰ ਵੰਡ ਦਿੱਤੀ ਜਾਵੇਗੀ।