ਪ੍ਰਭੂ ਦਿਆਲ
ਸਿਰਸਾ, 22 ਜੁਲਾਈ
ਜ਼ਿਲ੍ਹਾ ਸਿਰਸਾ ਵਿੱਚ ਘੱਗਰ ਨਾਲੀ ਤੇ ਰੰਗੋਈ ਨਾਲੇ ਦੇ ਪਾਣੀ ਦਾ ਕਹਿਰ ਜਾਰੀ ਹੈ। ਲੰਘੀ ਦੇਰ ਰਾਤ ਪਿੰਡ ਬਾਜੇਕਾਂ ਨੇੜਿਓਂ ਰੰਗੋਈ ਨਾਲੇ ਦੇ ਚੜ੍ਹਦੇ ਪਾਸੇ ਪਏ ਪਾੜ ਕਾਰਨ ਕਰੀਬ ਡੇਢ ਸੌ ਕਿਲੇ ਤੋਂ ਜ਼ਿਅਦਾ ਫ਼ਸਲ ਪਾਣੀ ’ਚ ਡੁੱਬ ਗਈ। ਪਿੰਡ ਵਾਸੀਆਂ ਵੱਲੋਂ ਪਾੜ ਭਰਨ ਦੀ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਉਧਰ ਘੱਗਰ ਨਾਲੀ ’ਚ ਪਿੰਡ ਮੱਲੇਵਾਲਾ ਨੇੜੇ ਅੱਜ ਸਵੇਰੇ ਅੰਦਰਲਾ ਬੰਨ੍ਹ ਟੁੱਟਣ ਕਾਰਨ ਸੈਂਕੜੇ ਕਿੱਲਿਆਂ ’ਚ ਪਾਣੀ ਭਰ ਗਿਆ ਹੈ। ਘੱਗਰ ਦੇ ਅੰਦਰਲੇ ਬੰਨ੍ਹ ਟੁੱਟਣ ਮਗਰੋਂ ਹੁਣ ਲੋਕਾਂ ਵੱਲੋਂ ਮੱਲੇਵਾਲਾ ਤੋਂ ਬੁਢਾਭਾਣਾ ਨੂੰ ਜਾਣ ਵਾਲੀ ਸੜਕ ’ਤੇ ਬੰਨ੍ਹ ਲਾ ਕੇ ਪਾਣੀ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।