ਪ੍ਰਭੂ ਦਿਆਲ
ਸਿਰਸਾ, 18 ਮਾਰਚ
ਭਾਵੇਂ ਸਰਕਾਰੀ ਖਰੀਦ ਇਕ ਅਪਰੈਲ ਤੋਂ ਸ਼ੁਰੂ ਹੋਣੀ ਹੈ ਪਰ ਮੰਡੀਆਂ ਵਿੱਚ ਸਰ੍ਹੋਂ ਦੀ ਆਮਦ ਸ਼ੁਰੂ ਹੋ ਗਈ ਹੈ। ਮੰਡੀਆਂ ਵਿੱਚ ਆ ਰਹੀ ਸਰ੍ਹੋਂ ਪ੍ਰਾਈਵੇਟ ਕੰਪਨੀਆਂ ਵੱਲੋਂ ਐੱਮਐੱਸਪੀ ਤੋਂ ਜ਼ਿਆਦਾ ਰੇਟ ’ਤੇ ਖਰੀਦੀ ਜਾ ਰਹੀ ਹੈ। ਸਰ੍ਹੋਂ ਦੀ ਐਮਐੱਸਪੀ 4625 ਰੁਪਏ ਤੈਅ ਕੀਤੀ ਹੋਈ ਹੈ, ਜਦੋਂ ਕਿ ਸੁੱਕੀ ਸਰ੍ਹੋਂ 5200 ਰੁਪਏ ਤੱਕ ਵਿੱਕ ਰਹੀ ਹੈ। ਮਾਰਕੀਟ ਕਮੇਟੀ ਦੇ ਸਕੱਤਰ ਵਿਕਾਸ ਸੇਤੀਆ ਨੇ ਦੱਸਿਆ ਹੈ ਕਿ ਮੰਡੀਆਂ ਵਿੱਚ ਜਿਣਸ ਦੀ ਖਰੀਦ ਦੇ ਸਾਰੇ ਪ੍ਰਬੰਧ ਪੂਰੇ ਕੀਤੇ ਜਾ ਚੁੱਕੇ ਹਨ।