ਪ੍ਰਭੂ ਦਿਆਲ
ਸਿਰਸਾ, 18 ਅਕਤੂਬਰ
ਇਥੋਂ ਦੇ ਪਿੰਡ ਝੌਪੜਾ ਵਾਸੀਆਂ ਨੇ ਨਰਸਿੰਗ ਦਾ ਕੋਰਸ ਕਰ ਚੁੱਕੀ ਪਿੰਡ ਦੀ ਰਚਨਾ ਰਾਣੀ ਨੂੰ ਸਰਬਸੰਮਤੀ ਨਾਲ ਪਿੰਡ ਦੀ ਸਰਪੰਚ ਚੁਣ ਲਿਆ ਹੈ। ਪਿੰਡ ਦੇ ਲੋਕਾਂ ਨੇ ਰਚਨਾ ਰਾਣੀ ਤੇ ਉਸ ਦੇ ਪਤੀ ਨੂੰ ਹਾਰ ਪਾ ਦਿੱਤੇ ਹਨ ਤੇ ਇਹ ਫੈਸਲਾ ਲਿਆ ਹੈ ਕਿ ਉਸ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰੇਗਾ। 21 ਤੋਂ 28 ਅਕਤੂਬਰ ਤੱਕ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣੇ ਹਨ। ਪਿੰਡ ਝੌਂਪੜਾ ਵਾਸੀਆਂ ਨੇ ਦੱਸਿਆ ਹੈ ਕਿ ਅੱਜ ਸਵੇਰੇ ਪਿੰਡ ਦੇ ਲੋਕਾਂ ਦੀ ਮੀਟਿੰਗ ਹੋਈ, ਜਿਸ ਵਿੱਚ ਰਚਨਾ ਰਾਣੀ ਨੂੰ ਸਰਬਸੰਮਤੀ ਸਰਪੰਚ ਚੁਣ ਲਿਆ ਹੈ। ਰਚਨਾ ਰਾਣੀ ਨੇ ਦੱਸਿਆ ਹੈ ਕਿ ਉਸ ਨੇ ਦਸਵੀਂ ਪਾਸ ਕਰਨ ਮਗਰੋਂ ਨਰਸਿੰਗ ਦਾ ਕਰੋਸ ਕੀਤਾ ਹੋਇਆ ਹੈ ਪਰ ਨੌਕਰੀ ਦੀ ਬਜਾਏ ਪਿੰਡ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਸਭ ਨੂੰ ਨਾਲ ਲੈ ਕੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇਵੇਗੀ।