ਪ੍ਰਭੂ ਦਿਆਲ
ਸਿਰਸਾ, 12 ਜੁਲਾਈ
ਘੱਗਰ ’ਚ ਵਧ ਰਹੇ ਪਾਣੀ ਨੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਘੱਗਰ ਕੰਢੇ ਵਸੇ ਲੋਕ ਆਪਣੇ ਟਰੈਕਟਰ ਟਰਾਲੀਆਂ ਤੋਂ ਇਲਾਵਾ ਜੇਸੀਬੀ ਨਾਲ ਬੰਨ੍ਹਾਂ ’ਤੇ ਮਿੱਟੀ ਪਾ ਕੇ ਜਿਥੇ ਮਜ਼ਬੂਤ ਕਰ ਰਹੇ ਹਨ ਉਥੇ ਪ੍ਰਸ਼ਾਸਨ ’ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾ ਰਹੇ ਹਨ। ਦੂਜੇ ਪਾਸੇ ਪ੍ਰਸ਼ਾਸਨ ਘੱਗਰ ਦੇ ਹੜ੍ਹ ਰੋਕਣ ਲਈ ਆਪਣੇ ਪੱਧਰ ’ਤੇ ਲੱਗਿਆ ਹੋਇਆ ਹੈ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਦਿਨ ਰਾਤ ਘੱਗਰ ’ਚ ਵਧ ਰਹੇ ਪਾਣੀ ’ਤੇ ਨਜ਼ਰ ਰੱਖ ਰਹੇ ਹਨ। ਪ੍ਰਸ਼ਾਸਨ ਵੱਲੋਂ 24 ਟੀਮਾਂ ਕਾਇਮ ਕੀਤੀਆਂ ਹਨ, ਜਿਹੜੀਆਂ 24 ਘੰਟੇ ਘੱਗਰ ਦੇ ਪਾਣੀ ’ਤੇ ਨਜ਼ਰ ਰੱਖ ਰਹੀਆਂ ਹਨ