ਪ੍ਰਭੂ ਦਿਆਲ
ਸਿਰਸਾ, 19 ਅਪਰੈਲ
ਇਥੇ ਕੰਗਣ ਪੁਰ ਰੋਡ ’ਤੇ ਸਥਿਤ ਲੱਕੜ ਆਰੇ ’ਤੇ ਟਰੱਕ ਤੋਂ ਭਾਰੀ ਲੱਕੜਾਂ ਉਤਾਰਦੇ ਸਮੇਂ ਭਾਰੀ ਲੱਕੜ ਟਰੱਕ ਡਰਾਈਵਰ ਤੇ ਕਲੀਨਰ ਉੱਤੇ ਡਿੱਗਣ ਨਾਲ ਦੋਵਾਂ ਦੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਪਿੰਡ ਭੜੌਲਿਆਂਵਾਲੀ ਵਾਸੀ ਗੁਰਵਿੰਦਰ ਸਿੰਘ ਅਤੇ ਸੁਨੀਲ ਵਜੋਂ ਹੋਈ ਹੈ। ਦੋਵਾਂ ਦੀਆਂ ਦੇਹਾਂ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਪਹੁੰਚਾਈਆਂ ਗਈਆਂ ਹਨ। ਗੁਰਵਿੰਦਰ ਸਿੰਘ ਆਪਣੇ ਟਰੱਕ ’ਤੇ ਨੌਹਰ ਤੋਂ ਵੱਢੀਆਂ ਲੱਕੜਾਂ ਭਰ ਕੇ ਲਿਆਇਆ ਸੀ, ਜਦੋਂ ਜਗਦੇਵ ਆਰੇ ’ਤੇ ਟਰੱਕ ਤੋਂ ਕੈਰੇਨ ਨਾਲ ਲੱਕੜਾਂ ਉਤਾਰੀਆਂ ਜਾ ਰਹੀਆਂ ਸਨ ਤਾਂ ਇਸੇ ਦੌਰਾਨ ਭਾਰੀ ਮੁੱਢ ਦਾ ਰੱਸਾ ਟੁੱਟ ਗਿਆ ਜੋ ਹੇਠਾਂ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਤੇ ਕਲੀਨਰ ਸੁਨੀਲ ਦੇ ਉੱਤੇ ਆ ਡਿੱਗਾ। ਭਾਰੀ ਮੁੱਢ ਹੇਠ ਆਉਣ ਕਾਰਨ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ। ਉਥੇ ਕੰਮ ਕਰਦਿਆਂ ਵਿਅਕਤੀਆਂ ਨੇ ਦੋਵਾਂ ਨੂੰ ਲੱਕੜ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮਿ੍ਤਕ ਐਲਾਨ ਦਿੱਤਾ।