ਪੱਤਰ ਪ੍ਰੇਰਕ
ਟੋਹਾਣਾ, 12 ਸਤੰਬਰ
ਕਸਬਾ ਭੂਨਾ ਸਥਿਤ ਵਾਹਿਦ ਸੰਘਰ ਸ਼ੂਗਰ ਮਿੱਲ ਦੇ ਮਾਲਕਾਂ ਵੱਲੋਂ ਪੁਰਾਣੀ ਮਸ਼ੀਨਰੀ ਉਖਾੜ ਕੇ ਲੈ ਜਾਣ ’ਤੇ ਕਿਸਾਨ ਸੰਘਰਸ਼ ਸਮਿਤੀ ਦੀ ਅਗਵਾਈ ਵਿੱਚ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਵੱਲੋਂ ਬਿਨਾਂ ਆਗਿਆ ਦੇ ਮਿੱਲ ਵਿੱਚ ਵੜਨ ਕਾਰਨ ਸੁਰੱਖਿਆ ਕਰਮੀਆਂ ਵਿੱਚ ਬਹਿਸ ਵੀ ਹੋਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ। ਕਿਸਾਨਾਂ ਨੇ ਇਸ ਮੌਕੇ ਫ਼ਤਿਆਬਾਦ ਦੇ ਡੀਸੀ ਦੇ ਨਾਮ ਨਾਇਬ ਤਹਿਸੀਲ ਨੂੰ ਮੰਗ ਪੱਤਰ ਸੌਂਪਿਆ। ਕਿਸਾਨ ਸੰਘਰਸ਼ ਸਮਿਤੀ ਦੇ ਜ਼ਿਲ੍ਹਾ ਪ੍ਰਧਾਨ ਓਮਪ੍ਰਕਾਸ਼ ਅਤੇ ਮਿੱਲ ਬਚਾਓ ਸੰਘਰਸ਼ ਸਮਿਤੀ ਦੇ ਸਰਪ੍ਰਸਤ ਚਾਂਦੀਰਾਮ ਨੇ ਦੱਸਿਆ ਕਿ ਪ੍ਰਾਈਵੇਟ ਮਿੱਲ ਮਾਲਕ ਰਾਤੋ ਰਾਤ ਭੂਨਾ ਸ਼ੂਗਰ ਮਿੱਲ ਦੀ ਮਸ਼ੀਨਰੀ ਅਤੇ ਕਲ ਪੁਰਜ਼ੇ ਉਖਾੜ ਕੇ ਪੰਜਾਬ ਲੈ ਕੇ ਜਾ ਰਹੇ ਸੀ। ਮਿੱਲ ਵਿੱਚ ਕਈ ਮਸ਼ੀਨਾਂ ਨੂੰ ਗੈਸ ਕਟਰ ਨਾਲ ਕੱਟਿਆ ਗਿਆ। ਇਸ ਲਈ ਜ਼ਿਲ੍ਹੇ ਦੀ ਇੱਕੋ ਇੱਕ ਉਦਯੋਗਿਕ ਸਨਅਤ ਨੂੰ ਬਰਬਾਦ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਸ ਮੌਕੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰੰਘ ਕੈਰੋਂ, ਮੁਲਾਜ਼ਮ ਨੇਤਾ ਕ੍ਰਿਸ਼ਨ ਕੁਮਾਰ ਧਾਰਨੀਆ, ਮਹਿੰਦਰ ਸਿੰਘ ਜਾਂਡਲੀ, ਧਰਮਪਾਲ ਰਾਓ, ਕਰਨੈਲ ਸਿੰਘ ਕੁਲਾਂ, ਮਾਸਟਰ ਰਾਜਕੁਮਾਰ ਸ਼ਰਮਾ, ਕ੍ਰਿਸ਼ਨ ਕੁਮਾਰ ਗੋਦਾਰਾ, ਰਾਮਨਿਵਾਸ ਤੇ ਬਲਬੀਰ ਸਿੰਘ ਦਹੀਆ ਮੌਜੂਦ ਸਨ। ਇਸ ਸਬੰਧ ਵਿੱਚ ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਅਤੇ ਥਾਣੀ ਮੁਖੀ ਕਪਿਲ ਕੁਮਾਰ ਸਿਹਾਗ ਨੇ ਕਿਹਾ ਕਿ ਸੰਘਰਸ਼ ਸਮਿਤੀ ਦੇ ਦੱਸਣ ’ਤੇ ਮਿਲ ਮਾਲਕਾਂ ਨੂੰ ਮਸ਼ੀਨਰੀ ਪੁੱਟਣ ਤੋਂ ਰੋਕ ਦਿੱਤਾ ਗਿਆ ਹੈ।