ਮਹਾਂਵੀਰ ਮਿੱਤਲ
ਜੀਂਦ, 7 ਅਪਰੈਲ
ਇੱਥੇ ਅੱਜ ਖਟਕੜ ਟੌਲ ਪਲਾਜ਼ਾ ਉੱਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ 102ਵੇਂ ਦਿਨ ਵਿੱਚ ਦਾਖ਼ਲ ਕਰ ਗਿਆ। ਧਰਨੇ ਦੀ ਪ੍ਰਧਾਨਗੀ ਰਣਧੀਰ ਸਿੰਘ ਦਰਿਆਵਾਲਾ ਨੇ ਕੀਤੀ। ਭੁੱਖ ਹੜਤਾਲ ਉੱਤੇ ਕੇਲੋ, ਚੰਦਰ, ਰਾਧੇ, ਨਿਆਲੀ ਅਤੇ ਗੋਗੜੀ ਬੈਠੀਆਂ। ਭਾਕਿਯੂ ਮਹਿਲਾ ਸੈੱਲ ਦੀ ਜ਼ਿਲ੍ਹਾ ਪ੍ਰਧਾਨ ਸਿਕਿਮ ਸਫਾਖੇੜੀ ਨੇ ਮੰਚ ਦਾ ਸੰਚਾਲਨ ਕੀਤਾ। ਕਣਕ ਦੀ ਕਟਾਈ ਦਾ ਸੀਜਨ ਹੋਣ ਸਦਕਾ ਵੀ ਇੱਥੇ ਪੂਰੀ ਭੀੜ ਦਾ ਬੋਲਬਾਲਾ ਰਿਹਾ। ਭਾਕਿਯੂ ਦੇ ਜਿਲ੍ਹਾ ਪ੍ਰਧਾਨ ਆਜ਼ਾਦ ਸਿੰਘ ਪਾਲਵਾਂ ਨੇ ਕਿਹਾ ਕਿ ਹਰ ਪਿੰਡ ਵਿੱਚ ਕਿਸਾਨ ਚੌਕ ਬਣਾਏ ਜਾਣਗੇ। ਪਿੰਡ ਵਿੱਚ ਅਨੇਕਾਂ ਚੌਂਕ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਤੇਜ਼ ਗਤੀ ਦਿੰਦੇ ਹੋਏ ਹਰ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਉੱਥੇ ਕਿਸਾਨ ਚੌਕ ਬਣਾਏ ਜਾਣਗੇ। ਖਾਪ ਪੰਚਾਇਤਾਂ ਇਹ ਫੈਸਲਾ ਕਰ ਚੁੱਕੀ ਹਨ ਕਿ ਜਦੋਂ ਤੱਕ ਕਿਸਾਨ ਅੰਦੋਲਨ ਚੱਲੇ, ਉਦੋਂ ਤੱਕ ਜਜਪਾ-ਭਾਜਪਾ ਦੇ ਨੇਤਾ ਪ੍ਰਦੇਸ਼ ਵਿੱਚ ਦੌਰੇ ਨਾ ਕਰਨ। ਉਨ੍ਹਾਂ ਕਿਹਾ ਕਿ ਜੇ ਭਾਜਪਾ ਕਿਸਾਨਾਂ ਦੀ ਹਿਤੈਸ਼ੀ ਹੈ ਤਾਂ ਤਿੰਨੇ ਕਾਨੂੰਨ ਰੱਦ ਕਰਕੇ ਐੱਮਐੱਸਪੀ ਕਾਨੂੰਨ ਬਨਾਉਣ ਦਾ ਕੰਮ ਕਰੇ। ਇਸ ਮੌਕੇ ਕੈਪਟਨ ਭੁਪਿੰਦਰ ਜਾਗਲਾਨ, ਕਮਲਾ ਜੁਲਾਨੀ, ਕਵਿਤਾ ਖਟਕੜ, ਕ੍ਰਿਸ਼ਨਾ, ਧੰਨੋ, ਬਿਮਲਾ, ਪ੍ਰੋਮਿਲਾ ਛਾਪਰਾ, ਸੁਖਦੇਈ ਅਤੇ ਰਾਜਬਾਲਾ ਖਟਕੜ ਆਦਿ ਹਾਜ਼ਰ ਸਨ।