ਹਿਸਾਰ, 9 ਅਕਤੂਬਰ
ਮਰਹੂਮ ਭਾਜਪਾ ਆਗੂ ਤੇ ਅਭਿਨੇਤਰੀ ਸੋਨਾਲੀ ਫੋਗਾਟ ਦੇ ਪਰਿਵਾਰਕ ਮੈਂਬਰਾਂ ਨੂੰ ਅਣਪਛਾਤੇ ਵਿਅਕਤੀ ਵੱਲੋਂ ਭੇਜੇ ਦੋ ਪੱਤਰ ਮਿਲੇ ਹਨ। ਸੋਨਾਲੀ ਦੇ ਰਿਸ਼ਤੇਦਾਰ ਅਮਨ ਪੂਨੀਆ ਨੇ ਦੱਸਿਆ ਕਿ ਦੋਵਾਂ ਪੱਤਰਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵਿਚ ਕੇਸ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਹੈ। ਪਹਿਲੇ ਪੱਤਰ ਵਿਚ ਲਿਖਿਆ ਹੈ ਕਿ ਹੱਤਿਆ ਦੇ ਕੇਸ ਵਿਚ ਦਸ ਕਰੋੜ ਰੁਪਏ ਦਾ ਸੌਦਾ ਹੋਇਆ ਸੀ। ਦੂਜੇ ਪੱਤਰ ਵਿਚ ਕੁਝ ਸਿਆਸੀ ਆਗੂਆਂ ਦੇ ਨਾਵਾਂ ਦਾ ਜ਼ਿਕਰ ਹੈ। ਅਮਨ ਨੇ ਦੱਸਿਆ ਕਿ ਇਕ ਪੱਤਰ ਮਹੀਨਾ ਪਹਿਲਾਂ ਮਿਲਿਆ ਸੀ, ਜਦਕਿ ਦੂਜਾ ਕੁਝ ਦਿਨ ਬਾਅਦ ਮਿਲਿਆ ਹੈ। ਅਮਨ ਨੇ ਨਾਲ ਹੀ ਦੱਸਿਆ ਕਿ ਸੋਨਾਲੀ ਦੀ ਭੈਣ ਰੁਕੇਸ਼ ਆਦਮਪੁਰ ਹਲਕੇ ਤੋਂ ਚੋਣ ਲੜੇਗੀ। -ਏਐੱਨਆਈ