ਪੱਤਰ ਪ੍ਰੇਰਕ
ਯਮੁਨਾਨਗਰ, 27 ਮਈ
ਯਮੁਨਾਨਗਰ ਵਿੱਚ ਖੁਖਰੈਨ ਭਾਈਚਾਰੇ ਦੇ ਇੱਕ ਵਿਸ਼ੇਸ਼ ਸਮਾਗਮ ਵਿੱਚ ਭਾਈਚਾਰੇ ਦੇ ਮੁਖੀ ਗਿਰਧਾਰੀ ਲਾਲ ਕੋਹਲੀ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਮੋਟੀਵੇਸ਼ਨਲ ਅਤੇ ਲਾਈਫ ਕੋਚ ਡਾ. ਅਨਿਲ ਸੇਠੀ ਅਤੇ ਦਿੱਲੀ ਤੋਂ ਆਏ ਜੋਤਸ਼ੀ ਅਤੇ ਵਾਸਤੂ ਸ਼ਾਸਤਰ ਮਾਹਿਰ ਡਾ. ਜੋਤੀ ਵਰਧਨ ਸਾਹਨੀ ਨੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਵਿਸ਼ੇ ’ਤੇ ਚਰਚਾ ਕੀਤੀ ਅਤੇ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਯਮੁਨਾਨਗਰ ਵਿੱਚ ਖੁਖਰੈਨ ਕਾਨਫਰੰਸ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਜ਼ਿੰਦਗੀ ਵਿੱਚ ਬਹੁਤੀ ਭੱਜ ਦੌੜ ਨਹੀਂ ਸੀ ਉਸ ਸਮੇਂ ਆਲੇ-ਦੁਆਲੇ ਮਜ਼ਬੂਤ ਰਿਸ਼ਤੇ ਸਨ। ਹਰ ਕੋਈ ਸੁੱਖ-ਦੁੱਖ ਵਿੱਚ ਇੱਕ ਦੂਜੇ ਦਾ ਸਾਥੀ ਹੁੰਦਾ ਸੀ। ਇਸ ਤੋਂ ਇਲਾਵਾ ਸਾਰੇ ਦੋਸਤ ਇੱਕ ਦੂਜੇ ਲਈ ਸਲਾਹਕਾਰ ਦਾ ਕੰਮ ਕਰਦੇ ਸਨ। ਡਾ. ਜੋਤੀ ਵਰਧਨ ਸਾਹਨੀ ਜੋਤਸ਼ੀ ਨੇ ਦੱਸਿਆ ਕਿ ਸਮਾਜ ਵਿੱਚ ਵਿਅਕਤੀ ਨੂੰ ਆਪਣੇ ਜੀਵਨ ਵਿਚ ਕਈ ਤਰ੍ਹਾਂ ਦੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਹਰ ਰੋਜ਼ ਯੋਗ ਕਰਨਾ ਚਾਹੀਦਾ ਹੈ। ਯੋਗ ਕਰਨ ਨਾਲ ਸਰੀਰਕ ਅਤੇ ਆਤਮਿਕ ਸ਼ਾਂਤੀ ਮਿਲਦੀ ਹੈ ਜਿਸ ਦੇ ਚਲਦਿਆਂ ਇੱਕ ਸਿਹਤਮੰਦ ਨਾਗਰਿਕ ਦੇ ਰੂਪ ਵਿੱਚ ਮਨੁੱਖ ਸਮਾਜ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਮੌਕੇ ਜਗਮੋਹਨ ਕੋਹਲੀ, ਤੁਸ਼ਾਰ ਕੋਹਲੀ, ਜਤਿੰਦਰ, ਰਾਹੁਲ ਮੁੱਖ ਤੌਰ ’ਤੇ ਹਾਜ਼ਰ ਸਨ।