ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਸਤੰਬਰ
ਸਥਾਨਕ ਮਾਰਕੰਡਾ ਨੈਸ਼ਨਲ ਕਾਲਜ ਦੀ ਐੱਨਸੀਸੀ ,ਐੱਨਐਸਐੱਸ ਇਕਾਈ ਤੇ ਰੈਡ ਰਿਬਨ ਕਲੱਬ ਵੱਲੋਂ ਰਾਸ਼ਟਰੀ ਡੀਵਾਰਮਿੰਗ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਾਲ ਵਿੱਚ ਦੋ ਵਾਰ ਢਿੱਡ ਦੇ ਕੀੜੇ ਮਾਰਨ ਦੀ ਦਵਾਈ ਜ਼ਰੂਰ ਲੈਣ। ਪ੍ਰੋਗਰਾਮ ਦਾ ਸੰਚਾਲਨ ਲੈਫਟੀਨੈਂਟ ਸੁਰੇਸ਼ ਕੁਮਾਰ ਐੱਨਸੀਸੀ ਅਫਸਰ ਨੇ ਕੀਤਾ। ਉਨ੍ਹਾਂ ਐੱਨਐੱਸਐੱਸ ਯੂਨਿਟ ਦੇ ਨਾਲ ਮਿਲ ਕੇ 19 ਸਾਲ ਤਕ ਦੇ ਵਿਦਿਆਰਥੀਆਂ ਨੂੰ ਢਿੱਡ ਦੇ ਕੀੜੇ ਤੋਂ ਬਚਾਅ ਲਈ ਐਲਬੈਂਡਾਜੋਲ ਦਵਾਈ ਖੁਆਈ ਤੇ ਉਨ੍ਹਾਂ ਨੂੰ ਇਹ ਦਵਾਈ ਵਰਤਣ ਦੀ ਸਲਾਹ ਦਿੱਤੀ। ਪ੍ਰੋ. ਸਿਧਾਂਤ ਤੇ ਪ੍ਰੋ. ਭਾਵਨੀ ਤੇਜਪਾਲ ਐੱਨਐੱਸਐੱਸ ਪ੍ਰੋਗਾਰਮ ਅਫਸਰ ਵੱਲੋਂ ਵੀ ਢਿੱਡ ਦੇ ਕੀੜਿਆਂ ਨਾਲ ਸਬੰਧਤ ਦਵਾਈ ਵਰਤਣ ਦੀ ਸਲਾਹ ਦਿੱਤੀ।