ਰਤਨ ਸਿੰਘ ਢਿੱਲੋਂ
ਅੰਬਾਲਾ, 21 ਦਸੰਬਰ
ਨਗਰ ਨਿਗਮ ਅੰਬਾਲਾ ਦੇ ਮੇਅਰ ਦੇ ਅਹੁਦੇ ਲਈ 27 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਅੰਬਾਲਾ ਦੇ ਅਕਾਲੀ ਵਿਧਾਨ ਸਭਾ ਚੋਣਾਂ ਵਾਂਗ ਪੇਂਡੂ ਅਤੇ ਸ਼ਹਿਰੀ ਦੋ ਗੁੱਟਾਂ ਵਿਚ ਵੰਡੇ ਗਏ ਹਨ। ਜਿਥੇ ਬੀਤੇ ਕੱਲ੍ਹ ਸੀਨੀਅਰ ਅਕਾਲੀ ਆਗੂ ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ ਨੇ ਆਪਣੇ ਸਾਥੀਆਂ ਗੁਲਜ਼ਾਰ ਸਿੰਘ ਅੱਧੋਮਾਜਰਾ, ਅਕਾਲੀ ਦਲ ਦੇ ਸਕੱਤਰ ਲਖਵੰਤ ਸਿੰਘ, ਜਨਰਲ ਸਕੱਤਰ ਅਤਰ ਸਿੰਘ, ਮੀਤ ਪ੍ਰਧਾਨ ਭੁਪਾਲ ਸਿੰਘ ਆਦਿ ਨਾਲ ਹਰਿਆਣਾ ਜਨਚੇਤਨਾ ਪਾਰਟੀ ਦੇ ਪ੍ਰਧਾਨ ਵਿਨੋਦ ਸ਼ਰਮਾ ਦੇ ਨਿਵਾਸ ’ਤੇ ਪਹੁੰਚ ਕੇ ਮੇਅਰ ਦੇ ਅਹੁਦੇ ਦੀ ਚੋਣ ਲੜ ਰਹੀ ਉਨ੍ਹਾਂ ਦੀ ਪਤਨੀ ਸ਼ਕਤੀ ਰਾਣੀ ਸ਼ਰਮਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ, ਉਥੇ ਸ਼੍ਰੋਮਣੀ ਅਕਾਲੀ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਤੀ ਰਾਤ ਹੀ ਇੰਜ. ਬਲਬੀਰ ਸਿੰਘ ਦੇ ਨਿਵਾਸ ’ਤੇ ਪਹੁੰਚ ਕੇ ਮੇਅਰ ਦੇ ਅਹੁਦੇ ਦੀ ਉਮੀਦਵਾਰ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।