ਟੋਹਾਣਾ: ਹਰਿਆਣਾ-ਪੰਜਾਬ ਦੀ ਹੱਦ ਨੇੜੇ ਦੋ ਹਥਿਆਰਬੰਦ ਲੁਟੇਰੇ ਇਨੋਵਾ ਗੱਡੀ ਖੋਹ ਕੇ ਫ਼ਰਾਰ ਹੋ ਗਏ। ਜਾਖਲ ਪੁਲੀਸ ਨੇ ਇਨੋਵਾ ਮਾਲਕ ਗੁਰਜੰਟ ਸਿੰਘ ਨਿਵਾਸੀ ਮਾਨਸਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਮਾਨਸਾ ਵਿੱਚ ਟੈਕਸੀ ਚਲਾਉਂਦਾ ਹੈ ਤੇ ਦੋ ਨੌਜਵਾਨਾਂ ਨੇ ਸੂਬੇ ਦੀ ਹੱਦ ’ਤੇ ਹਰਿਆਣਾ ਦੇ ਪਿੰਡ ਸਿਧਾਨੀ ਜਾਣ ਵਾਸਤੇ ਟੈਕਸੀ ਬੁੱਕ ਕਰਵਾਈ ਸੀ। ਉਸ ਨੂੰ ਸਿਧਾਨੀ ਬਾਰੇ ਪਤਾ ਨਹੀਂ ਸੀ ਤੇ ਉਹ ਨੌਜਵਾਨਾਂ ਤੋਂ ਪੁੱਛ-ਪੁੱਛ ਕੇ ਚਲ ਰਿਹਾ ਸੀ ਜਦੋਂ ਉਹ ਮਿਉਂਦਕਲਾਂ ਦੇ ਕੋਲ ਪੁੱਜਾ ਤਾਂ ਪਿਛਲੀ ਸੀਟ ’ਤੇ ਬੈਠੇ ਹਥਿਆਰਬੰਦ ਲੁਟੇਰੇ ਨੇ ਉਸ ਦੇ ਕੰਨ ਕੋਲ ਪਿਸਤੌਲ ਲਾ ਕੇ ਗੱਡੀ ਕੁਰਵਾ ਲਈ। ਮੁਲਜ਼ਮ ਉਸ ਨੂੰ ਉਤਾਰ ਕੇ ਫੋਨ ਤੇ ਇਨੋਵਾ ਗੱਡੀ ਖੋਹ ਕੇ ਫ਼ਰਾਰ ਹੋ ਗਏ। ਜਾਖਲ ਪੁਲੀਸ ਥਾਣੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ