ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਨਵੰਬਰ
ਇਥੇ ਮਾਤਭੂਮੀ ਸੇਵਾ ਮਿਸ਼ਨ ਦੇ ਸੰਸਥਾਪਕ ਡਾ. ਪ੍ਰਕਾਸ਼ ਮਿਸ਼ਰਾ ਨੇ ਮਾਤਭੂਮੀ ਸਿੱਖਿਆ ਮੰਦਰ ਵੱਲੋਂ ਦੀਪ ਉਤਸਵ ਸੰਵਾਦ ਪ੍ਰੋਗਰਾਮ ਮੌਕੇ ਕਰਵਾਏ ਸਦਭਾਵਨਾ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਮਾਤ ਭੂਮੀ ਸਿੱਖਿਆ ਮੰਦਰ ਦੇ ਬੱਚਿਆਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਤੇ ਆਸ਼ਰਮ ਨੂੰ ਦੀਵਿਆਂ ਨਾਲ ਸਜਾਇਆ। ਮਿਸ਼ਰਾ ਨੇ ਕਿਹਾ ਕਿ ਦੀਵਾਲੀ ਇਕ ਜਸ਼ਨ ਤੇ ਤਿਉਹਾਰ ਦੋਵੇਂ ਹਨ। ਜਸ਼ਨ ਦਾ ਸਬੰਧ ਸਰੀਰਕ ਅਨੰਦ ਨਾਲ ਹੈ। ਤਿਉਹਾਰ ਆਪਣੇ ਭਾਵਨਾਤਮਕ ਪਹਿਲੂ ਨਾਲ ਸਬੰਧਤ ਹੈ। ਇਸ ਵਿਚ ਅਸੀਂ ਨੈਤਿਕਤਾ ਤੇ ਅੰਦਰੂਨੀਅਤਾ ਦਾ ਸੁੰਦਰ ਤਾਲਮੇਲ ਦੇਖਦੇ ਹਾਂ। ਸ਼ਾਇਦ ਇਹੀ ਮੁੱਖ ਕਾਰਨ ਹੈ ਜਿਸ ਨੇ ਇਸ ਨੂੰ ਇਸ ਦੇਸ਼ ਦਾ ਮੁੱਖ ਤਿਉਹਾਰ ਬਣਾ ਦਿੱਤਾ ਹੈ।
ਉਨਾਂ ਕਿਹਾ ਕਿ ਦੀਵਾਲੀ ਹੀ ਨਹੀਂ ਇਥੇ ਹਰ ਕੋਈ ਪੂਜਾ ਦੀਵੇ ਤੋਂ ਬਿਨਾਂ ਪੂਰੀ ਨਹੀਂ ਹੁੰਦੀ। ਪੂਜਾ ਵਿੱਚ ਦੀਵਾ ਤੇ ਆਰਤੀ ਵਿੱਚ ਦੀਵਾ ਹੈ। ਕਿਉਂਕਿ ਇਹ ਨਾ ਸਿਰਫ ਪਵਿੱਤਰ ਪ੍ਰਕਾਸ਼ ਪ੍ਰਦਾਨ ਕਰਦਾ ਹੈ ਸਗੋਂ ਪ੍ਰਮਾਤਮਾ ਅੱਗੇ ਸਮਰਪਣ ਦੀ ਭਾਵਨਾ ਤੇ ਵਿਅਕਤੀ ਦੇ ਨਿੱਜੀ ਸੰਘਰਸ਼ ਦੀ ਮਹੱਤਤਾ ਨੂੰ ਵੀ ਪ੍ਰਗਟ ਕਰਦਾ ਹੈ। ਉਨਾਂ ਕਿਹਾ ਕਿ ਦੀਵੇ ਦੀ ਰੋਸ਼ਨੀ ਸਾਡੇ ਮਨਾਂ ਦੀ ਅਗਿਆਨਤਾ ਦੇ ਹਨੇਰੇ ਤੋਂ ਮੁਕਤ ਕਰਦੀ ਹੈ। ਦੀਵਾਲੀ ਦੀ ਹੀ ਨਹੀਂ ਦੀਵੇ ਤੋਂ ਬਿਨਾਂ ਸਾਡੀ ਕੋਈ ਵੀ ਪੂਜਾ ਪੂਰੀ ਨਹੀਂ ਹੁੰਦੀ। ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਪ੍ਰੋਗਰਾਮ ਵਿੱਚ ਰਾਮਪਾਲ ਆਰੀਆ, ਦੇਵ ਅਨੇਜਾ, ਸ਼ੁਭ ਕਰਨ ਕੰਬੋਜ, ਸਤਿਆਵਾਨ ਕੌਸ਼ਿਕ, ਅਮਨ ਖੰਨਾ, ਸੁਰਭੀ, ਰੀਟਾ ਕੰਨਿਆ ਮੌਜੂਦ ਸਨ।