ਪੱਤਰ ਪ੍ਰੇਰਕ
ਫਰੀਦਾਬਾਦ, 2 ਅਕਤੂਬਰ
ਫਰੀਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਯਸ਼ਪਾਲ ਯਾਦਵ ਨੇ ਦੱਸਿਆ ਕਿ ਇਥੇ ਲਗਪਗ 200 ਕਰੋੜ ਰੁਪਏ ਦੇ ਪੁਰਾਣੇ ਪ੍ਰਾਪਰਟੀ ਟੈਕਸ ਦੇ ਬਕਾਏ ਚੱਲ ਰਹੇ ਹਨ ਜਿਨ੍ਹਾਂ ਵਿੱਚ 38 ਕਰੋੜ ਦੇ ਕੇਸ ਵੱਖ-ਵੱਖ ਅਦਾਲਤਾਂ ਵਿੱਚ ਤੇ 36 ਕਰੋੜ ਰੁਪਏ ਸਰਕਾਰੀ ਵਿਭਾਗਾਂ ਦੇ ਵਿਰੁੱਧ ਬਕਾਇਆ ਹਨ। ਬਾਕੀ ਦੇ ਲਗਪਗ 125 ਕਰੋੜ ਰੁਪਏ ਦੀ ਵਸੂਲੀ ਕੀਤੀ ਜਾਣੀ ਹੈ। ਇਨ੍ਹਾਂ ਡਿਫਾਲਟਰਾਂ ਨੂੰ ਵਾਰ -ਵਾਰ ਨੋਟਿਸ ਜਾਰੀ ਕੀਤੇ ਗਏ ਹਨ, ਉਸ ਤੋਂ ਬਾਅਦ ਵੀ ਡਿਫਾਲਟਰਾਂ ਨੇ ਆਪਣੇ ਬਕਾਏ ਨਿਗਮ ਕੋਲ ਜਮ੍ਹਾਂ ਨਹੀਂ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਅੱਜ ਖੇਤਰੀ ਤੇ ਟੈਕਸ ਅਧਿਕਾਰੀਆਂ ਨੇ ਬਕਾਇਆ ਪ੍ਰਾਪਰਟੀ ਟੈਕਸ, ਫਰੀਦਾਬਾਦ ਜ਼ੋਨ-1 ਦੇ ਖੇਤਰ ਵਿੱਚ ਪੈਂਦੇ 5 ਯੂਨਿਟਾਂ ਦੀ ਵਸੂਲੀ ਲਈ ਡਿਫਾਲਟਰਾਂ ‘ਤੇ ਸ਼ਿਕੰਜਾ ਕੱਸ ਦਿੱਤਾ, ਜਿਸ ਦੇ ਵਿਰੁੱਧ ਲਗਪਗ 9.16 ਲੱਖ ਰੁਪਏ ਬਕਾਏ ਦੇ ਹਨ। ਪੁਰਾਣੇ ਫਰੀਦਾਬਾਦ ਜ਼ੋਨ ਦਾ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ 12.61 ਲੱਖ ਰੁਪਏ ਬਕਾਇਆ ਹਨ। ਅੱਜ ਸੀਲਿੰਗ ਦੀ ਕਾਰਵਾਈ ਕੀਤੀ ਗਈ।