ਪੱਤਰ ਪ੍ਰੇਰਕ
ਟੋਹਾਣਾ, 10 ਨਵੰਬਰ
ਜਾਖਲ ਦੇ ਪਿੰਡ ਸਿਧਾਣੀ ਵਿੱਚ ਇਕ 22 ਸਾਲਾ ਨੌਜਵਾਨ ਮੁਨੀਮ ਗੋਰਾ ਸਿੰਘ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਰਿਵਾਰ ਅਤੇ ਪਿੰਡ ਦੇ ਸਰਪੰਚ ਵੱਲੋਂ ਨੌਜਵਾਨ ਦੀ ਹੱਤਿਆ ਦੱਸਣ ’ਤੇ ਡੀਐੱਸਪੀ ਟੋਹਾਣਾ ਸ਼ਮਸ਼ੇਰ ਸਿੰਘ ਨੇ ਮਾਮਲੇ ਦੀ ਜਾਂਚ ਲਈ ਸੀਆਈਏ ਟੋਹਾਣਾ ਨੂੰ ਜ਼ਿੰਮੇਦਾਰੀ ਸੌਂਪ ਦਿੱਤੀ ਹੈ। ਪਰਿਵਾਰ ਮੁਤਾਬਿਕ ਗੋਰਾ ਸਿੰਘ ਜਾਖਲ ਅਨਾਜ ਮੰਡੀ ਦੇ ਨਾਲ ਪੰਜਾਬ ਦੀ ਚੂਲੜ ਮੰਡੀ ਵਿੱਚ ਮੁਨੀਮੀ ਦਾ ਕੰਮ ਨਿਬੇੜ ਕੇ ਮੋਟਰਸਾਈਕਲ ’ਤੇ ਵਾਪਸ ਘਰ ਆ ਰਿਹਾ ਸੀ। ਇਸ ਦੌਰਾਨ ਉਹ ਸਵੇਰੇ ਜ਼ਖ਼ਮੀ ਹਾਲਤ ਵਿੱਚ ਝੋਨੇ ਦੇ ਖੇਤਾਂ ਵਿਚ ਪਿਆ ਮਿਲਿਆ। ਇਸ ਮੌਕੇ ਮ੍ਰਿਤਕ ਗੋਰਾ ਸਿੰਘ ਦਾ ਮੋਟਰਸਾਈਕਲ ਉਸ ਤੋਂ ਕਕਾਫੀ ਦੂਰੀ ਤੋਂ ਮਿਲਿਆ। ਇਸ ਕਾਰਨ ਲੋਕ ਦੁਚਿਤੀ ਵਿੱਚ ਹਨ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।