ਪੱਤਰ ਪ੍ਰੇਰਕ
ਟੋਹਾਣਾ, 27 ਅਕਤੂਬਰ
ਹਰਿਆਣਾ ਪ੍ਰਦੇਸ਼ ਕਾਂਗਰਸ਼ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਇਥੋਂ ਦੇ ਭਾਜਪਾ-ਜਜਪਾ ਸਰਕਾਰ ’ਤੇ ਯੂ-ਟਰਨ ਲੈਣ ’ਤੇ ਸੂਬਾ ਸਰਕਾਰ ਨੂੰ ਅਫ਼ਸਰੀ ਹਕੂਮਤ ਦੱਸਿਆ। ਕੁਮਾਰੀ ਸ਼ੈਲਜਾ ਏਲਾਨਾਬਾਦ ਵਿੱਚ ਚੋਣ ਪ੍ਰਚਾਰ ਖ਼ਤਮ ਹੋਣ ’ਤੇ ਵਾਪਸੀ ਮੌਕੇ ਕੁੱਝ ਸਮੇਂ ਲਈ ਫਤਿਹਾਬਾਦ ਰੁਕੇ, ਜਿਥੇ ਉਨ੍ਹਾਂ ਕਿਹਾ ਕਿ ਕਿਸਾਨ ਪਰਿਵਾਰਾਂ ਦੀਆਂ ਔਰਤਾਂ, ਛੋਟੇ ਬੱਚੇ ਖਾਦ ਲਈ ਕਤਾਰਾਂ ਵਿੱਚ ਲੱਗਣ ਨੂੰ ਮਜਬੂਰ ਹਨ। ਔਰਤਾਂ ਰਸੋਈ, ਘਰ ਦਾ ਕੰਮ, ਪਸ਼ੂ ਸ਼ੰਭਾਲ ਤਿਆਗ ਕੇ ਕਿਸਾਨ ਮਰਦਾਂ ਨਾਲ ਲਾਈਨਾਂ ਵਿੱਚ ਖੜ੍ਹੀਆਂ ਹਨ ਤੇ ਬੱਚੇ ਸਕੂਲ ਜਾਣ ਦੀ ਬਜਾਏ ਖਾਦ ਲਈ ਦਿਨ-ਰਾਤ ਖਾਦ ਡੀਲਰਾਂ ਦੀ ਦੁਕਾਨਾਂ ਦੇ ਅੱਗੇ ਖੜ੍ਹੇ ਹਨ। ਖਾਦ ਵੰਡਣ ਲਈ ਪੁਲੀਸ ਬੁਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬਾਜਰੇ ਦੀ ਸਰਕਾਰੀ ਖਰੀਦ ਤੋਂ ਪਾਸਾ ਵੱਟ ਜਾਣ ’ਤੇ ਕਿਸਾਨਾ ਨੂੰ ਮੰਦੀ ਦੀ ਮਾਰ ਝਲਣੀ ਪੈ ਰਹੀ ਹੈ।