ਪੱਤਰ ਪ੍ਰੇਰਕ
ਯਮੁਨਾਨਗਰ, 7 ਜਨਵਰੀ
ਇੱਥੇ ਏਸ਼ੀਆ ਦੀ ਸਭ ਤੋਂ ਵੱਡੀ ਸਰਸਵਤੀ ਸ਼ੂਗਰ ਮਿੱਲ ਨੇ ਪੈਟਰੋਲ ਦੇ ਖੇਤਰ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਕੰਪਨੀ ਨੇ ਆਪਣੇ ਵਿਹੜੇ ਵਿੱਚ ਸਥਾਪਤ ਕੀਤੇ ਈਥਾਨੌਲ ਪਲਾਂਟ ’ਚੋਂ ਪਹਿਲਾ 29 ਹਜ਼ਾਰ ਸਮਰੱਥਾ ਵਾਲਾ ਟੈਂਕਰ ਇੰਡੀਅਨ ਆਇਲ ਕਾਰਪੋਰੇਸ਼ਨ ਰਿਵਾੜੀ ਭੇਜਿਆ ਹੈ। ਜ਼ਿਕਰਯੋਗ ਹੈ ਕਿ ਇਸ ਪਲਾਂਟ ਦਾ ਉਦਘਾਟਨ ਕੰਪਨੀ ਦੇ ਐੱਮਡੀ ਆਦਿੱਤਿਆ ਪੁਰੀ ਨੇ ਵੀਡਿਓ ਲਿੰਕ ਰਾਹੀਂ 22 ਦਸੰਬਰ ਨੂੰ ਕੀਤਾ ਸੀ। ਇਹ ਪਲਾਂਟ 1 ਲੱਖ ਲੀਟਰ ਈਥਾਨੌਲ ਤਿਆਰ ਕਰਦਾ ਹੈ। ਇਸ ਮੌਕੇ ਸ਼ੂਗਰ ਮਿੱਲ ਦੇ ਚੀਫ ਆਪਰੇਟਿੰਗ ਅਧਿਕਾਰੀ ਡੀਪੀ ਸਿੰਘ, ਮਨੋਜ ਵਰਮਾ, ਏਕੇ ਭਾਰਦਵਾਜ, ਕੁਲਦੀਪ ਚੌਧਰੀ ਅਤੇ ਸੁਧੀਰ ਚਾਂਦਨਾ ਨੇ ਦੱਸਿਆ ਕਿ ਇਸ ਦੇ ਬਾਇਲਰ ਦੀ ਰਾਖ ਵਿੱਚ ਪੋਟਾਸ਼ ਬਹੁਤ ਵੱਡੀ ਮਾਤਰਾ ਵਿੱਚ ਹੁੰਦੀ ਹੈ, ਜਿਸ ਤੋਂ ਪੋਟਾਸ਼ ਖਾਦ ਬਣਾਈ ਜਾਵੇਗੀ ਅਤੇ ਨਾਲ ਹੀ 48 ਫ਼ੀਸਦੀ ਕਾਰਬਨਡਾਇਆਕਸਾਈਡ ਗੈਸ ਦਾ ਵੀ ਉਤਪਾਦਨ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਯੂਨਿਟ ਨੂੰ ਸਥਾਪਤ ਕਰਨ ਵਿੱਚ ਸੰਜੇ ਅਵਸਥੀ, ਵਿਕਾਸ ਗਾਂਧੀ ਅਤੇ ਸੁਨੀਲ ਰਾਣਾ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ।