ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 31 ਅਕਤੂਬਰ
ਅੰਬਾਲਾ ਕੈਂਟ ਦੀ ਮਾਲ ਰੋਡ ’ਤੇ ਸਥਿਤ ਕੋਠੀ ਨੰਬਰ 108 ਦੇ ਇਕ ਹਿੱਸੇ ਵਿੱਚ ਐਤਵਾਰ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਨ ਘਰ ਵਿੱਚ ਰੱਖੀ 25 ਹਜ਼ਾਰ ਰੁਪਏ ਦੀ ਨਕਦੀ ਸਮੇਤ ਹੋਰ ਸਾਮਾਨ ਸੜ ਗਿਆ। ਗੁਆਂਢੀਆਂ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਘਟਨਾ ਸਮੇਂ ਪਰਿਵਾਰ ਘਰੋਂ ਬਾਹਰ ਗਿਆ ਹੋਇਆ ਸੀ। ਘਰ ਦੇ ਮਾਲਕ ਆਦਿੱਤਿਆ ਵਤਸ ਨੇ ਦੱਸਿਆ ਕਿ ਉਹ ਮਾਲ ਰੋਡ ’ਤੇ ਕਿਰਾਏ ’ਤੇ ਰਹਿੰਦਾ ਹੈ। ਕੱਲ੍ਹ ਰਾਤ ਉਹ ਆਪਣੇ ਮਾਮੇ ਦੇ ਘਰ ਗਏ ਹੋਏ ਸਨ। ਗੁਆਂਢੀਆਂ ਨੇ ਫੋਨ ਕਰ ਕੇ ਘਰ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਅਤੇ ਫਾਇਰ ਬ੍ਰਿਗੇਡ ਵਾਲਿਆਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਤਾਂ ਪਾ ਲਿਆ ਪਰ ਉਦੋਂ ਤੱਕ ਨਕਦੀ ਸਣੇ ਘਰੇਲੂ ਸਾਮਾਨ ਸੜ ਚੁੱਕਿਆ ਸੀ।