ਰਤੀਆ: ਲਾਇਨਜ਼ ਕਲੱਬ ਰਤੀਆ ਲਗਾਤਾਰ ਸਮਾਜ ਸੇਵਾ ਦੇ ਕੰਮ ਕਰ ਰਿਹਾ ਹੈ। ਕਲੱਬ ਦੇ ਸਰਪ੍ਰਸਤ ਲਾਇਨ ਗੋਪਾਲਚੰਦ ਨੇ ਦੱਸਿਆ ਕਿ ਕਲੱਬ ਵੱਲੋਂ ਇਸ ਸਾਲ 40 ਸਮਾਜ ਸੇਵਾ ਦੇ ਕੰਮ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਲੜੀ ਵਿੱਚ ਅੱਜ 34ਵੇਂ ਪ੍ਰਾਜੈਕਟ ਤਹਿਤ ਰਤੀਆ ਸਿਟੀ ਪੁਲੀਸ ਦੇ ਨਾਲ ਮਿਲ ਕੇ ਧੁੰਦ ਦੇ ਮੱਦੇਨਜ਼ਰ ਵਾਹਨਾਂ ’ਤੇ ਰਿਫਲੈਕਟਰ ਲਗਾਏ ਗਏ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੁਲੀਸ ਥਾਣਾ ਇੰਚਾਰਜ ਜੈ ਸਿੰਘ ਸਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਲੱਬ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਹਨਾਂ ’ਤੇ ਰਿਫਲੈਕਟਰ ਲਗਾਉਣੇ ਜ਼ਰੂਰੀ ਹਨ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਧੁੰਦ ਦੌਰਾਨ ਜੇਕਰ ਵਾਹਨ ’ਤੇ ਰਿਫੈਲਕਟਰ ਲੱਗੇ ਹੋਣ ਤਾਂ ਲਾਈਟ ਪੈਣ ’ਤੇ ਅੱਗੇ ਜਾ ਰਹੇ ਵਾਹਨ ਦਾ ਪਤਾ ਲੱਗ ਜਾਂਦਾ ਹੈ। ਇਸ ਦੌਰਾਨ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਅਤੇ ਪੁਲੀਸ ਮੁਲਾਜ਼ਮਾਂ ਨੇ ਕਰੀਬ 492 ਵਾਹਨਾਂ ’ਤੇ ਰਿਫਲੈਕਟਰ ਲਗਾਏ। ਇਸ ਦੌਰਾਨ ਕਲੱਬ ਮੈਂਬਰਾਂ ਨੇ ਕਿਹਾ ਕਿ ਕਲੱਬ ਵੱਲੋਂ ਸਮਾਜ ਦੇ ਕੰਮ ਜਾਰੀ ਰਹਿਣਗੇ। ਇਸ ਮੌਕੇ ਕਲੱਬ ਦੇ ਸਕੱਤਰ ਰਾਜੂ ਅਰੋੜਾ, ਮੀਤ ਪ੍ਰਧਾਨ ਹਰਵੀਰ ਜੌੜਾ, ਸੀਨੀਅਰ ਮੈਂਬਰ ਵੀਰਭਾਨ ਬਾਂਸਲ, ਵਿਜੇ ਗਰੋਵਰ, ਰਾਮਗੋਪਾਲ, ਜੀਵਨ ਰਹੇਜਾ, ਡਾ: ਸੋਮਚੰਦ ਗੋਇਲ ਅਤੇ ਲਾਇਨਜ਼ ਕਲੱਬ ਟੋਹਾਣਾ ਦੇ ਮੈਂਬਰ ਲਾਇਨ ਵਰਿੰਦਰ ਕੁਮਾਰ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ