ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਝੱਜਰ, 26 ਜੂਨ
ਅੱਜ ਬਾਅਦਾ ਦੁਪਹਿਰ ਟਿੱਡੀ ਦਲ ਕੌਮੀ ਰਾਜਧਾਨੀ ਵਿੱਚ ਪੁੱਜ ਗਿਆ। ਰਾਜਸਥਾਨ ਦੇ ਸਿੰਘਾਨਾ ਤੋਂ ਟਿੱਡੀ ਦਲ ਹਰਿਆਣਾ ਦੇ ਕਈ ਖੇਤਰਾਂ ਨੂੰ ਪਾਰ ਕਰਕੇ ਝੱਜਰ ਹੁੰਦੇ ਹੋਏ ਗੁਰੂਗ੍ਰਾਮ ਦੇ ਫ਼ਾਰੂਖ਼ਨਗਰ ਵਿੱਚ ਪੁੱਜ ਗਿਆ ਹੈ। ਇਥੇ ਲੋਕਾਂ ਨੇ ਥਾਲੀਆਂ ਤੇ ਹੋਰ ਚੀਜ਼ਾਂ ਨਾਲ ਖੜਕਾ ਕਰਕੇ ਇਨ੍ਹਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਇਹ ਦਲ ਕੌਮੀ ਰਾਜਧਾਨੀ ਦਿੱਲੀ ਵੱਲ ਵੱਧ ਗਿਆ। ਇਸ ਤੋਂ ਪਹਿਲਾਂ ਅੱਜ ਦਿੱਲੀ ਦੀ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਹੰਗਾਮੀ ਮੀਟਿੰਗ ਸੱਦੀ।