ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਅਕਤੂਬਰ
ਅੰਬਾਲਾ ਸ਼ਹਿਰ ਦੇ ਬਲਦੇਵ ਨਗਰ ਵਿਚ ਆਪਣੇ ਪਤੀ ਨਾਲ ਰਹਿ ਰਹੀ ਬਿਰਧ ਵਿਪਿਨ ਛਿੱਬਰ (69) ਨੂੰ ਸੈਰ ਕਰਵਾਉਣ ਲਈ ਲੈ ਕੇ ਗਈ ਨੌਕਰਾਣੀ ਨੇ ਅਗਵਾ ਕਰਾ ਦਿੱਤਾ। ਹਾਲਾਂਕਿ ਪੁਲੀਸ ਨੇ ਜਲਦੀ ਦੀ ਮਾਮਲੇ ਨੂੰ ਸੁਲਝਾਉਂਦਿਆਂ ਨੌਕਰਾਣੀ ਤੇ ਉਸ ਦੇ ਭਰਾ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਲਗਪਗ ਸੱਤ ਮਹੀਨੇ ਪਹਿਲਾਂ ਕੰਮ ’ਤੇ ਰੱਖੀ ਯੂਪੀ ਦੀ ਰਹਿਣ ਵਾਲੀ ਵੀਨਾ ਆਪਣੀ ਮਾਲਕਣ ਬਿਰਧ ਵਿਪਨ ਛਿੱਬਰ ਨੂੰ ਰੋਜ਼ ਵਾਂਗ ਸੈਰ ਕਰਾਉਣ ਲਈ ਲੈ ਕੇ ਗਈ ਸੀ। ਲਗਪਗ ਸਵਾ ਘੰਟੇ ਬਾਅਦ ਵੀ ਵਾਪਸ ਨਾ ਮੁੜਨ ’ਤੇ ਉਸ ਦੇ ਪਤੀ ਸੁਰੇਸ਼ ਛਿੱਬਰ ਨੇ ਨੌਕਰਾਣੀ ਨੂੰ ਫੋਨ ਕਰਕੇ ਪੁੱਛਿਆ ਤਾਂ ਉਸ ਨੇ ਵਿਪਿਨ ਦੇ ਅਗਵਾ ਹੋਣ ਗੱਲ ਦੱਸੀ ਅਤੇ ਕਿਹਾ ਕਿ ਅਗਵਾਕਾਰ 12 ਲੱਖ ਰੁਪਏ ਮੰਗ ਰਿਹਾ ਹੈ।
ਸੁਰੇਸ਼ ਵੱਲੋਂ ਆਪਣੇ ਇਹ ਗੱਲ ਆਪਣੇ ਕੁੜਮ ਨੂੰ ਦੱਸੀ ਅਤੇ ਮਾਮਲਾ ਪੁਲੀਸ ਕੋਲ ਪਹੁੰਚ ਗਿਆ ਜਿਸ ਤੋਂ ਬਾਅਦ ਬਲਦੇਵ ਨਗਰ ਪੁਲੀਸ ਅਤੇ ਸੀਆਈਏ-1 ਦੀ ਟੀਮ ਮਹਿਲਾ ਦੀ ਤਲਾਸ਼ ਵਿਚ ਜੁੱਟ ਗਈ। ਸੁਰੇਸ਼ ਮੁਤਾਬਕ ਉਸ ਦੀ ਪਤਨੀ ਨੇ ਸੋਨੇ ਦੇ ਕੜੇ, ਅੰਗੂਠੀ ਅਤੇ ਚੇਨ ਆਦਿ ਪਹਿਨੇ ਹੋਏ ਸਨ। ਅਗਲੇ ਦਿਨ ਸਵੇਰੇ ਨੌਕਰਾਣੀ ਵਿਪਿਨ ਨੂੰ ਲੈ ਕੇ ਘਰ ਪਹੁੰਚ ਗਈ। ਪੁਲੀਸ ਵੱਲੋਂ ਪੁੱਛ ਪੜਤਾਲ ਕਰਨ ’ਤੇ ਵੀਨਾ ਨੇ ਮੰਨਿਆ ਕਿ ਉਹ ਵਿਪਿਨ ਨੂੰ ਅਗਵਾ ਕਰਨ ਦੀ ਸਾਜਿਸ਼ ਵਿਚ ਉਹ ਸ਼ਾਮਲ ਸੀ। ਪੁਲੀਸ ਨੇ ਨੌਕਰਾਣੀ ਵੀਨਾ ਅਤੇ ਉਸ ਦੇ ਭਰਾ ਦੇ ਦੋਸਤ ਸੰਨੀ ਨੂੰ ਫੜ ਲਿਆ ਹੈ। ਐਸਐਚਓ ਸੁਨੀਲ ਦੱਤ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਮੁਲਜ਼ਮਾਂ ਕੋਲੋਂ ਵਿਪਨ ਛਿੱਬਰ ਦੀ ਮੁੰਦਰੀ ਅਤੇ ਚੂੜੀਆਂ ਬਰਾਮਦ ਕੀਤੀਆਂ ਜਾਣੀਆਂ ਹਨ। ਪੁਲੀਸ ਨੇ ਨੌਕਰਾਣੀ ਦੇ ਫੋਨ ਰਾਹੀਂ ਸੰਨੀ ਤੱਕ ਪਹੁੰਚੀ ਜਿਸ ਦੀ ਵਰਤੋਂ ਕਰ ਕੇ ਉਹ ਫਿਰੌਤੀ ਮੰਗ ਰਿਹਾ ਸੀ ਅਤੇ ਬਾਰ ਬਾਰ ਲੋਕੇਸ਼ਨ ਬਦਲ ਰਿਹਾ ਸੀ। ਪੁਲੀਸ ਅਨੁਸਾਰ ਸੰਨੀ ਨੌਕਰਾਣੀ ਦੇ ਭਰਾ ਦਾ ਦੋਸਤ ਹੈ। ਵੀਨਾ ਨੂੰ ਪਤਾ ਸੀ ਕਿ ਵਿਪਿਨ ਦੇ ਦੋਵੇਂ ਲੜਕੇ ਅਮਰੀਕਾ ’ਚ ਹਨ ਤੇ ਦੋਵੇਂ ਬਜ਼ੁਰਗ ਘਰ ’ਚ ਇਕੱਲੇ ਰਹਿੰਦੇ ਹਨ। ਇਸ ਲਈ ਅਗਵਾ ਦੀ ਯੋਜਨਾ ਬਣਾਈ ਗਈ ਸੀ। ਵੀਨਾ ਦੀ ਮਾਂ ਸੁਰੇਸ਼ ਛਿੱਬਰ ਦੇ ਕੁੜਮ ਦੇ ਘਰ ਵਿੱਚ 20 ਸਾਲਾਂ ਼ਤੋਂ ਨੌਕਰਾਣੀ ਸੀ।