ਪੱਤਰ ਪ੍ਰੇਰਕ
ਏਲਨਾਬਾਦ, 9 ਨਵੰਬਰ
ਇਥੇ ਵਾਰਡ ਨੰਬਰ 2 ਵਿੱਚ ਅੱਜ ਇੱਕ ਵਿਆਹੁਤਾ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਿਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਚਾਰ ਵਿਅਕਤੀਆਂ ’ਤੇ ਉਸ ਦੀ ਧੀ ਦੀ ਹੱਤਿਆ ਕਰਨ ਦੇ ਦੋਸ਼ ਲਾਏ ਗਏ ਹਨ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਮਨ (33) ਪਤਨੀ ਸੰਦੀਪ ਕੁਮਾਰ ਨੇ ਘਰੇਲੂ ਝਗੜੇ ਕਾਰਨ ਆਪਣੇ ਘਰ ਵਿੱਚ ਖ਼ੁਦਕੁਸ਼ੀ ਕਰ ਲਈ। ਰਮਨ ਦਾ ਦਾ ਪਤੀ ਸੰਦੀਪ ਕੁਮਾਰ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ ਅਤੇ ਉਹ ਇਕ ਦੁਕਾਨ ’ਤੇ ਕੰਮ ਕਰਦੀ ਸੀ। ਲੜਕੀ ਦੇ ਪਿਤਾ ਜਸਵੀਰ ਸ਼ਰਮਾ ਵਾਸੀ ਪਿੰਡ ਚੱਕ ਜਵਾਲਾ ਸਿੰਘ (ਹਨੂੰਮਾਨਗੜ੍ਹ) ਦੀ ਸ਼ਿਕਾਇਤ ’ਤੇ ਪੁਲੀਸ ਨੇ ਏਲਨਾਬਾਦ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਪੀੜਤਾਂ ਨੇ ਮੁਲਜ਼ਮਾਂ ’ਤੇ ਗੰਭੀਰ ਦੋਸ਼ ਲਾਏ ਹਨ।