ਪੱਤਰ ਪ੍ਰੇਰਕ
ਜੀਂਦ, 13 ਸਤੰਬਰ
ਇਥੇ ਸ਼ਹਿਰ ਦੇ ਰਾਮਰਾਏ ਗੇਟ ਕੋਲ ਇੱਕ ਬਜ਼ੁਰਗ ਤੋਂ ਦੋ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਸੋਨੇ ਦੀ ਅੰਗੂਠੀ ਖੋਹ ਕੇ ਫਰਾਰ ਹੋ ਗਏ। ਥਾਣਾ ਸਿਟੀ ਪੁਲੀਸ ਨੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਭਗਤ ਸਿੰਘ ਕਲੋਨੀ ਵਾਸੀ ਨਾਨਕ ਚੰਦ (66) ਨੇ ਪੁਲੀਸ ਨੂੰ ਦਿਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਪਿਛਲੀ 11 ਸਤੰਬਰ ਦੀ ਸਵੇਰੇ 9 ਵਜੇ ਰਾਮਰਾਏ ਗੇਟ ’ਤੇ ਆਇਆ ਅਤੇ ਉੱਥੇ ਆਪਣੀ ਸਕੂਟਰੀ ਸਰਵਿਸ ਕਰਵਾਉਣ ਲਈ ਮਿਸਤਰੀ ਕੋਲ ਖੜ੍ਹੀ ਕਰ ਕੇ ਉਹ ਪੈਦਲ ਹੀ ਆਪਣੇ ਘਰ ਵਾਪਿਸ ਜਾਣ ਲੱਗਿਆ। ਇਸੇ ਦੌਰਾਨ ਜਦੋਂ ਉਹ ਕਾਲੀ ਮਾਤਾ ਮੰਦਰ ਕੋਲ ਪਹੁੰਚਿਆ ਤਾਂ ਉੱਥੇ ਤਿੰਨ ਨੌਜਵਾਨ ਆਪਣੇ ਦੋ ਮੋਟਰਸਾਈਕਲਾਂ ’ਤੇ ਆਏ ਅਤੇ ਉਸ ਤੋਂ ਜੈਨ ਮੰਦਰ ਨੂੰ ਜਾਣ ਦਾ ਰਸਤਾ ਪੁੱਛਿਆ ਤੇ ਉਹ ਉਸ ਦੀ ਉਂਗਲੀ ਵਿੱਚ ਅੰਗੂਠੀ ਲੈ ਕੇ ਫਰਾਰ ਹੋ ਗਏ।