ਆਰ.ਕੇ. ਮਿੱਤਲ
ਗੂਹਲਾ ਚੀਕਾ, 19 ਜੁਲਾਈ
ਇੱਥੋਂ ਦੇ ਗੂਹਲਾ ਚੀਕਾ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਨਗਰ ਕੌਂਸਲ ਦੀ ਨਵੀਂ ਇਮਾਰਤ ਵਿੱਚ ਕਈ ਨੁਕਸ ਸਾਹਮਣੇ ਆਏ ਹਨ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਇਸ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਇੱਥੋਂ ਦੀ ਨਗਰ ਕੌਂਸਲ ਦੀ ਪੁਰਾਣੀ ਇਮਾਰਤ ਦੀ ਥਾਂ ਸਰਕਾਰ ਨੇ ਇੱਥੇ ਨਵੀਂ ਇਮਾਰਤ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ। ਕਰੀਬ ਇੱਕ ਹਫ਼ਤਾ ਪਹਿਲਾਂ ਦਫ਼ਤਰਾਂ ਨੂੰ ਨਵੀਂ ਇਮਾਰਤ ਵਿੱਚ ਤਬਦੀਲ ਕੀਤਾ ਗਿਆ ਸੀ। ਇੱਕ ਹਫ਼ਤੇ ਮਗਰੋਂ ਹੀ ਇਮਾਰਤ ਦੀ ਛੱਤ ਵਿੱਚੋਂ ਬਰਸਾਤ ਦਾ ਪਾਣੀ ਵਿੱਚੋਂ ਡਿੱਗਣ ਲੱਗ ਪਿਆ। ਬਿਜਲੀ ਦੀ ਫੀਟਿੰਗ ਵੀ ਸੜ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀ ਆਧੁਨਿਕ ਇਮਾਰਤ 42 ਹਜ਼ਾਰ ਵਰਗ ਫੁੱਟ ਦੇ ਖੇਤਰ ਵਿੱਚ ਬਣਾਈ ਗਈ ਹੈ। ਇਸ ’ਤੇ 8 ਕਰੋੜ 36 ਲੱਖ ਰੁਪਏ ਖ਼ਰਚ ਕੀਤੇ ਗਏ ਹਨ। ਇਮਾਰਤ ਵਿੱਚ 31 ਕਮਰੇ, ਲਿਫਟ ਦੀ ਸਹੂਲਤ, ਦੋਹਰੀਆਂ ਪੌੜੀਆਂ, ਕਾਨਫਰੰਸ ਹਾਲ, ਦਰਜਨਾਂ ਏਸੀ ਅਤੇ 60 ਕੈਮਰੇ ਆਦਿ ਲਾਏ ਗਏ ਹਨ।
ਇਸ ਸਬੰਧੀ ਠੇਕੇਦਾਰ ਰਵੀ ਪ੍ਰਕਾਸ਼ ਨੇ ਕਿਹਾ ਕਿ ਪਾਣੀ ਦੇ ਨਿਕਾਸ ਲਈ ਜੋ ਪਾਈਪਾਂ ਪਈਆਂ ਸਨ, ਉਹ ਅਚਾਨਕ ਬੰਦ ਹੋ ਗਈਆਂ ਸਨ ਜੋ ਹੁਣ ਖੋਲ੍ਹ ਦਿੱਤੀਆਂ ਗਈਆਂ ਹਨ। ਬਿਜਲੀ ਦੀਆਂ ਜੋ ਤਾਰਾਂ ਸੜ ਗਈਆਂ ਹਨ, ਉਨ੍ਹਾਂ ਨੂੰ ਬਦਲਿਆ ਜਾ ਰਿਹਾ ਹੈ।
ਨਗਰ ਕੌਂਸਲ ਦੇ ਸਕੱਤਰ ਧਰਮਵੀਰ ਨੇ ਕਿਹਾ ਕਿ ਰੰਗ ਅਤੇ ਬਿਜਲੀ ਦੀਆਂ ਤਾਰਾਂ ਸੜਨ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਿੱਚ ਵਿਧਾਇਕ ਈਸਵਰ ਸਿੰਘ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਪਰ ਇਸ ਬਾਰੇ ਕੋਈ ਲਿਖਤ ਸ਼ਿਕਇਤ ਨਹੀਂ ਆਈ ਹੈ।