ਏਲਨਾਬਾਦ:
ਅੱਜ ਰਿਟਾਇਰਡ ਕਰਮਚਾਰੀ ਸੰਘ ਬਲਾਕ ਏਲਨਾਬਾਦ ਦੀ ਇੱਕ ਜ਼ਰੂਰੀ ਮੀਟਿੰਗ ਭਾਈ ਕਨੱਈਆ ਮਾਨਵ ਸੇਵਾ ਟਰੱਸਟ ਸ਼ਾਖਾ ਏਲਨਾਬਾਦ ਦੇ ਦਫ਼ਤਰ ਵਿਚ ਸੂਬਾਈ ਸੰਗਠਨ ਸਕੱਤਰ ਕਿਸ਼ੋਰੀ ਲਾਲ ਮਹਿਤਾ ਅਤੇ ਅਸ਼ੋਕ ਕੁਮਾਰ ਸੀਨੀਅਰ ਉਪ ਪ੍ਰਧਾਨ ਜ਼ਿਲ੍ਹਾ ਸਿਰਸਾ ਦੀ ਦੇਖ-ਰੇਖ ਵਿੱਚ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸੁਰਜੀਤ ਸਿੰਘ ਰਾਠੌੜ ਨੂੰ ਬਲਾਕ ਪ੍ਰਧਾਨ, ਪ੍ਰੇਮ ਕੁਮਾਰ ਤਲਵਾੜਾ ਨੂੰ ਉਪ ਪ੍ਰਧਾਨ, ਜਰਨੈਲ ਸਿੰਘ ਸਕੱਤਰ, ਗੁਰਦੇਵ ਸਿੰਘ ਸਹਿ-ਸਕੱਤਰ, ਕੁਲਵੰਤ ਸਿੰਘ ਪਟਵਾਰੀ ਖਜ਼ਾਨਚੀ, ਮਾਸਟਰ ਨਸੀਬ ਸਿੰਘ ਨੂੰ ਪ੍ਰਚਾਰ ਸਕੱਤਰ ਅਤੇ ਮਦਨ ਗੋਦਾਰਾ ਨੂੰ ਸਲਾਹਕਾਰ ਚੁਣਿਆ ਗਿਆ। ਮੀਟਿੰਗ ਦੌਰਾਨ ਕਰਮਚਾਰੀ ਸੰਘ ਦੇ 75 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਪੰਜ ਮੈਂਬਰਾਂ ਅਤੇ ਰਿਟਾਇਰਡ ਮਹਿਲਾ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ