ਪੰਚਕੂਲਾ, 4 ਨਵੰਬਰ
ਦੀਵਾਲੀ ਵਿੱਚ ਸਿਰਫ਼ ਹਫ਼ਤਾ ਬਾਕੀ ਹੈ ਤੇ ਪੰਚਕੂਲਾ ਵਿੱਚ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਨੇ ਆਪਣੇ ਕਰਮਚਾਰੀਆਂ ਨੂੰ ਤੋਹਫ਼ੇ ਵਜੋਂ ਕਾਰਾਂ ਦਿੱਤੀਆਂ ਹਨ। ਮਿਟਸ ਹੈਲਥਕੇਅਰ ਦੇ ਡਾਇਰੈਕਟਰ ਤੇ ਮਾਲਕ ਐੱਮਕੇ ਭਾਟੀਆ ਨੇ 12 ਕਰਮਚਾਰੀਆਂ ਨੂੰ ਉਨ੍ਹਾਂ ਦੀ ਮਿਹਨਤ, ਲਗਨ ਅਤੇ ਕੰਪਨੀ ਪ੍ਰਤੀ ਵਫ਼ਾਦਾਰੀ ਲਈ ਕਾਰਾਂ ਨਾਲ ਨਿਵਾਜਿਆ। ਬੰਪਰ ਪ੍ਰੀ-ਦੀਵਾਲੀ ਤੋਹਫ਼ੇ ਬਾਰੇ ਗੱਲ ਕਰਦੇ ਹੋਏ ਸ੍ਰੀ ਭਾਟੀਆ ਨੇ ਕਿਹਾ, ‘ਇਹ ਇਨ੍ਹਾਂ ਕਰਮਚਾਰੀਆਂ ਦੀ ਸਖ਼ਤ ਮਿਹਨਤ ਕਾਰਨ ਹੈ ਕਿ ਉਹ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ। ਇਹ ਸਾਰੇ ਪਿਛਲੇ ਸਾਲਾਂ ਤੋਂ ਕੰਪਨੀ ਲਈ ਕੰਮ ਕਰ ਰਹੇ ਹਨ। ਇਹ ਕਾਰ ਕੰਪਨੀ ਪ੍ਰਤੀ ਉਨ੍ਹਾਂ ਦੀ ਮਿਹਨਤ, ਇਮਾਨਦਾਰੀ ਅਤੇ ਭਰੋਸੇ ਦਾ ਇਨਾਮ ਹੈ। ਜਲਦੀ ਹੀ 38 ਹੋਰ ਮੁਲਜ਼ਮਾਂ ਨੂੰ ਕਾਰਾਂ ਦਿੱਤੀਆਂ ਜਾਣਗੀਆਂ।’