ਨਿਜੀ ਪੱਤਰ ਪ੍ਰੇਰਕ
ਅੰਬਾਲਾ, 7 ਅਤਕੂਬਰ
ਸ਼ਹਿਰ ਦੇ ਨਾਹਨ ਹਾਊਸ ਦੇ ਸਕਰੈਪ ਕਾਰੋਬਾਰੀ ਪੰਮੀ ਭਾਟੀਆ ਨੇ ਪੁਰਾਣੀ ਅਲਮਾਰੀ ਵਿਚੋਂ ਮਿਲੇ 5 ਲੱਖ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਮਾਲਕ ਨੂੰ ਵਾਪਸ ਦੇ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਸਿਮਰਨ ਕਲਰ ਲੈਬ ਦੇ ਮਾਲਕ ਨੇ ਪੰਮੀ ਭਾਟੀਆ ਨੂੰ ਇਕ ਅਲਮਾਰੀ ਵੇਚੀ ਸੀ। ਪੰਮੀ ਭਾਟੀਆ ਦਾ ਬੇਟਾ ਪਾਰਸ ਭਾਟੀਆ ਜਦੋਂ ਦੁਕਾਨ ਵਿਚ ਅਲਮਾਰੀ ਚੈੱਕ ਕਰ ਰਿਹਾ ਸੀ ਤਾਂ ਉਸ ਵਿਚੋਂ ਇਕ ਪਰਸ ਮਿਲਿਆ ਜਿਸ ਵਿਚ 5 ਲੱਖ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਸਨ। ਪੰਮੀ ਨੇ ਫੋਨ ਕਰ ਕੇ ਸਿਮਰਨ ਕਲਰ ਲੈਬ ਦੇ ਮਾਲਕ ਐਮ.ਪੀ.ਸਿੰਘ ਨੂੰ ਬੁਲਾਇਆ ਤੇ ਗਹਿਣੇ ਮੋੜ ਦਿੱਤੇ।