ਪੱਤਰ ਪ੍ਰੇਰਕ
ਟੋਹਾਣਾ, 24 ਮਾਰਚ
ਬੀਤੀ ਰਾਤ ਭੂੁਨਾ ਦੇ ਅਲੱਗ-ਅਲੱਗ ਤਿੰਨ ਥਾਵਾਂ ਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਣ ’ਤੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਗੈਰ ਸਰਕਾਰੀ ਖ਼ਬਰਾਂ ਤੇ ਵਾਰਦਾਤਾ ਵਾਲੀ ਥਾਂ ਦੇ ਪਰਿਵਾਰਾਂ ਮੁਤਾਬਿਕ 10 ਰਾਉੂਂਡ ਫਾਇਰ ਕੀਤੇ ਗਏ। ਵਾਰਦਾਤ ਦੀ ਸ਼ਿਕਾਇਤ ਨਾ ਹੋਣ ’ਤੇ ਪੁਲੀਸ ਚੁੱਪ ਹੈ। ਪੁਲੀਸ ਮੁਤਾਬਿਕ ਸ਼ਿਕਾਇਤ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਮੁਤਾਬਿਕ ਭੁੂਨਾ ਦੇ ਗੈਂਗਵਾਰ ਦੀ ਆਪਸੀ ਰੰਜਿਸ਼ ਦਾ ਨਤੀਜਾ ਹੈ। ਬੀਤੇ ਦਿਨ ਇਕ ਗੈਂਗ ਦੇ ਦੋ ਨੌਜਵਾਨ ਬੈਜਲਪੁਰ ਨਹਿਰਪੁਲ ਤੋਂ ਦੋ ਪਿਸਤੌਲਾਂ ਸਮੇਤ ਕਾਬੂ ਆਉਣ ’ਤੇ ਦੂਜੇ ਗੈਂਗ ਦੇ ਲੋਕ ਉਨ੍ਹਾਂ ਤੇ ਪੁਲੀਸ ਨਾਲ ਮਿਲੀਭੁਗਤ ਦਾ ਦੋਸ ਲਾਉਣ ਤੇ ਇਹ ਕਾਰਨਾਮਾ ਹੋਇਆ। ਡੀਐਸਪੀ ਅਜਾਇਬ ਸਿੰਘ ਨੇ ਕਿਹਾ ਕਿ ਰਾਤ ਦੀ ਗਸ਼ਤ ਵਧਾਈ ਜਾ ਰਹੀ ਹੈ। ਗੈਂਗਸਟਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।