ਡੱਬਵਾਲੀ(ਇਕਬਾਲ ਸਿੰਘ ਸ਼ਾਂਤ): ਪਿੰਡ ਗਿੱਦੜਖੇੜਾ ’ਚ ਸਾੜ ਕੇ ਮਾਰੇ ਪਤੀ-ਪਤਨੀ ਦਾ ਕਥਿਤ ਹਤਿਆਰਾ ਉਨ੍ਹਾਂ ਦਾ ਆਪਣਾ ਪੁੱਤਰ ਨਿਕਲਿਆ। ਮਾਂ ਤੇ ਪਿਓ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਨ੍ਹਾਂ ਸਕੂਲੀ ਵਿਦਿਆਰਥਣ ਨਾਲ ਪ੍ਰੇਮ ਸਬੰਧਾਂ ਦੀ ਸ਼ਿਕਾਇਤ ਮਿਲਣ ’ਤੇ ਪੁੱਤਰ ਤੋਂ ਉਸ ਦਾ ਮੋਬਾਈਲ ਫੋਨ ਲੈ ਲਿਆ ਸੀ। ਹਰਪਾਲ ਨੇ ਨੀਂਦ ਦੀਆਂ ਗੋਲੀਆਂ ਖੁਆਉਣ ਮਗਰੋਂ ਸੱਬਲ ਨਾਲ ਮਾਂ ਮਲਕੀਤ ਕੌਰ ਤੇ ਪਿਤਾ ਜਸਵੰਤ ਸਿੰਘ (45) ਦਾ ਕਤਲ ਕਰ ਕੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।