ਪੱਤਰ ਪ੍ਰੇਰਕ
ਟੋਹਾਣਾ, 19 ਮਾਰਚ
ਪਿੰਡ ਰਾਮਸਰਾ ਦੇ ਸਰਕਾਰੀ ਮਾਡਲ ਪ੍ਰਾਇਮਰੀ ਸਕੂਲ ਦੇ ਅਧਿਆਪਕ ਜਤਿੰਦਰ ਦੀ ਪਹਿਲੀ ਮਾਰਚ ਨੂੰ ਸਕੂਲ ਵਿੱਚ ਦੁਪਹਿਰੇ ਕਤਲ ਕਰਨ ਵਾਲਿਆਂ ਨੂੰ ਪੁਲੀਸ ਅਜੇ ਤਕ ਗ੍ਰਿਫ਼ਤਾਰ ਨਹੀਂਂ ਕਰ ਸਕੀ। ਕਾਤਲਾਂ ਨੂੰ ਫੜਨ ਲਈ ਪੁਲੀਸ ਦੀਆਂ ਚਾਰ ਟੀਮਾਂ ਇਕੋ ਨਿਸ਼ਾਨੇ ’ਤੇ ਪਾਨੂੰ ਗੈਂਗ ਨੂੰ ਫਰੋਲ ਰਹੀਆਂ ਹਨ। ਪੁਲੀਸ ਦਾ ਦਾਅਵਾ ਹੈ ਕਿ ਕਾਤਲਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਮਾਮਲਾ ਸ਼ਰਾਬ ਠੇਕਿਆਂ ਵਿੱਚ ਬਗੈਰ ਨਿਵੇਸ਼ ਰੰਗਦਾਰੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਬੀਕਾਨੇਰ ਜੇਲ੍ਹ ਵਿੱਚੋਂ ਪੈਰੋਲ ’ਤੇ ਆਏ ਇਥੋਂ ਦੇ ਪਿੰਡ ਦੇ ਗੈਂਗਸਟਰ ਟੀਮ ਪੁਲੀਸ ਦੇ ਨਿਸ਼ਾਨੇ ’ਤੇ ਹੈ।