ਪੱਤਰ ਪ੍ਰੇਰਕ
ਰਤੀਆ, 9 ਜੁਲਾਈ
ਪਿੰਡ ਮੜ੍ਹ ਵਿਚ ਹੋਏ ਸੜਕ ਹਾਦਸੇ ਦੇ ਮਾਮਲੇ ਨੂੰ ਲੈ ਕੇ ਸਦਰ ਥਾਣਾ ਪੁਲੀਸ ਨੇ ਦੁਰਘਟਨਾ ਵਿੱਚ ਜ਼ਖ਼ਮੀ ਹੋਏ ਸੁਲਖਾਨ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਟਰੈਕਟਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਅਧਿਕਾਰੀ ਨੂੰ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਮੋਟਰਸਾਇਕਲ ਰਾਹੀਂ ਪਿੰਡ ਨਾਗਪੁਰ ਤੋਂ ਆਪਣੇ ਘਰ ਮੜ੍ਹ ਜਾ ਰਿਹਾ ਸੀ ਤਾਂ ਪਿੰਡ ਦੇ ਨਹਿਰੀ ਪੁਲ ਕੋਲ ਦੂਜੇ ਪਾਸਿਓਂ ਆਏ ਟਰੈਕਟਰ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਸੜਕ ’ਤੇ ਡਿੱਗ ਗਿਆ ਅਤੇ ਜਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਜਿਸ ਮੌਕੇ ਦੁਰਘਟਨਾ ਹੋਈ ਸੀ, ਉਹ ਸਬੰਧਤ ਟਰੈਕਟਰ ਦਾ ਨੰਬਰ ਨੋਟ ਨਹੀਂ ਕਰ ਸਕਿਆ ਸੀ ਪਰ ਡਰਾਈਵਰ ਨੂੰ ਪਛਾਣ ਸਕਦਾ ਹੈ। ਪੁਲੀਸ ਨੇ ਸਬੰਧਤ ਟਰੈਕਟਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।