ਪ੍ਰਭੂ ਦਿਆਲ
ਸਿਰਸਾ, 14 ਅਗਸਤ
ਇਥੋਂ ਦੇ ਪਿੰਡ ਨਟਾਰ ਵਿਖੇ ਸੀਵਰ ਦਾ ਪਾਣੀ ਖੇਤ ਨੂੰ ਲਾਉਂਦੇ ਸਮੇਂ ਸੀਵਰ ਦੀ ਮੇਨ ਪਾਈਪ ਲਾਈਨ ਵਿੱਚ ਡਿੱਗੇ ਦੂਜੇ ਨੌਜਵਾਨ ਦਾ ਹਾਲੇ ਕੋਈ ਥਹੁ ਪਤਾ ਨਹੀਂ ਲੱਗਿਆ ਹੈ। ਫੌਜ ਤੋਂ ਬਾਅਦ ਹੁਣ ਐੱਨਡੀਆਰਐੱਫ ਦੀ ਟੀਮ ਨੌਜਵਾਨ ਦੀ ਭਾਲ ਕਰ ਰਹੀ ਹੈ। ਕੱਲ੍ਹ ਕੱਢੇ ਗਏ ਨੌਜਵਾਨ ਦੀ ਸਥਿਤੀ ਸਥਿਰ ਹੈ।
12 ਅਗਸਤ ਦੀ ਦੇਰ ਸ਼ਾਮ ਆਪਣੇ ਖੇਤ ਨੂੰ ਪਾਣੀ ਲਾ ਰਹੇ ਨੌਜਵਾਨ ਕਿਸਾਨ ਪੂਰਨ ਚੰਦ ਤੇ ਕਾਲਾ ਸੀਵਰ ਦੀ ਪਾਈਪ ਲਾਈਨ ਵਿੱਚ ਡਿੱਗ ਗਏ ਸਨ। ਪ੍ਰਸ਼ਾਸਨ ਤੇ ਪਿੰਡ ਦੇ ਲੋਕਾਂ ਨੇ ਪੂਰਨ ਚੰਦ ਨੂੰ ਕਈ ਘੰਟਿਆਂ ਮਗਰੋਂ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੀਵਰ ਦੀ ਪਾਈਪ ’ਚੋਂ ਕੱਢ ਲਿਆ ਸੀ ਜਦੋਂਕਿ ਕਾਲਾ ਦਾ ਕੋਈ ਥਹੁ ਪਤਾ ਨਾ ਲੱਗਿਆ। ਫੌਜ ਵੱਲੋਂ ਅੱਜ ਤੜਕੇ ਤਿੰਨ ਵਜੇ ਤੱਕ ਨੌਜਵਾਨ ਦੀ ਥਾਂ-ਥਾਂ ਤੋਂ ਸੀਵਰ ਪਾਈਪ ਲਾਈਨ ਪੁੱਟ ਕੇ ਭਾਲ ਕੀਤੀ ਗਈ ਪਰ ਉਹ ਨਹੀਂ ਲੱਭਿਆ। ਤਿੰਨ ਵਜੇ ਮਗਰੋਂ ਐੱਨਡੀਆਰਐੱਫ ਦੀ ਟੀਮ ਸਿਰਸਾ ਪਹੁੰਚੀ। ਹੁਣ ਐਨਡੀਆਰਐਫ ਦੀ ਟੀਮ ਵਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।